MP ਰਵਨੀਤ ਬਿੱਟੂ ਦੇ PA ਹਰਜਿੰਦਰ ਢੀਂਡਸਾ ਹਮਲੇ ਵਿਚ ਜ਼ਖਮੀ ਹੋਏ
ਸੰਜੀਵ ਸੂਦ, ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 12 ਅਗਸਤ 2022- ਲੁਧਿਆਣਾ ਦੇ ਲੋਕਸਭਾ ਮੈਂਬਰ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ਤੇ ਅਯਾਲੀ ਚੌਕ ਦੇ ਕੋਲ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ।
ਇਸ ਹਮਲੇ ਵਿਚ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਏ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।