ਬੇਰੁਜ਼ਗਾਰ ਲਾਈਨਮੈਨ ਰੁਜ਼ਗਾਰ ਦੀ ਮੰਗ ਲਈ ਪਾਵਰਕੌਮ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
ਜਗਤਾਰ ਸਿੰਘ
ਪਟਿਆਲਾ 12 ਅਗਸਤ 2022: ਪਿਛਲੇ ਕੁਝ ਦਿਨਾਂ ਤੋਂ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਾਵਰਕੌਮ ਦੇ ਮੁੱਖ ਗੇਟ 'ਤੇ ਧਰਨਾ ਲਗਾਇਆ ਹੋਇਆ ਹੈ। ਅੱਜ ਬੇਰੁਜ਼ਗਾਰ ਲਾਈਨਮੈਨਾਂ ਦਾ ਰੋਹ ਉਸ ਸਮੇਂ ਭੜਕ ਗਿਆ ਜਦੋਂ ਲਾਈਨਮੈਨ ਯੂਨੀਅਨ ਦੇ ਕੁਝ ਸਾਥੀ ਪਾਵਰਕਾਮ ਦੀ ਪਾਣੀ ਵਾਲੀ ਟੈਂਕੀ 'ਤੇ ਰੁਜ਼ਗਾਰ ਦੀ ਮੰਗ ਲਈ ਚੜ੍ਹ ਗਏ। ਇਸਦੇ ਨਾਲ ਹੀ ਦੂਸਰੇ ਪਾਸੇ ਯੂਨੀਅਨ ਦੇ ਹੋਰ ਮੈਂਬਰਾਂ ਨੇ ਤਿੰਨੋਂ ਗੇਟਾਂ 'ਤੇ ਘੇਰਾ ਪਾ ਕੇ ਧਰਨਾ ਲਗਾ ਲਿਆ ਹੈ
ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਈ ਮਹੀਨੇ ਦੇ ਵਿੱਚ ਅਪਰੈਂਟਿਸ ਪਾਵਰਕੌਮ ਵਿੱਚ ਪੂਰੀ ਕੀਤੀ ਗਈ ਹੈ। ਇਸ ਦੇ ਤੁਰੰਤ ਬਾਅਦ ਅੱਠ ਸੌ ਦੇ ਕਰੀਬ ਲਾਈਨਮੈਨਾਂ ਨੂੰ ਪਾਵਰਕਾਮ 'ਚ ਪੱਕੇ ਕਰਨ ਦੀ ਥਾਂ ਉਨ੍ਹਾਂ ਲਈ ਪ੍ਰੀਖਿਆ ਰੱਖ ਦਿੱਤੀ ਗਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਇਹ ਪ੍ਰੀਖਿਆ ਰੱਦ ਕਰਨ ਦੀ ਮੰਗ ਲਈ ਧਰਨੇ 'ਤੇ ਬੈਠੇ ਹੋਏ ਹਨ। ਇਸ ਸਬੰਧੀ ਕੋਈ ਸੁਣਵਾਈ ਨਾ ਹੋਣ ਦੇ ਚਲਦਿਆਂ ਕੁਝ ਸਾਥੀ ਪਾਵਰਕਾਮ ਦੀ ਪਾਣੀ ਵਾਲੀ ਟੈਂਕੀ 'ਤੇ ਤੜਕਸਾਰ ਚੜ੍ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਸੰਘਰਸ਼ ਜਾਰੀ ਰਹੇਗਾ।