ਢੋਲ ਦੀ ਤਾਲ 'ਤੇ ਵੀਸੀ ਰਾਜ ਬਹਾਦਰ ਦੇ ਅਸਤੀਫੇ ਦੀ ਮੈਡੀਕਲ ਸਟਾਫ ਨੇ ਖੁਸ਼ੀ ਮਨਾਈ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 12 ਅਗਸਤ 2022 - ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਨਾਲ ਹੋਏ ਵਿਵਾਦ ਤੋ ਬਾਅਦ ਡਾ ਰਾਜ ਬਹਾਦਰ ਨੇ ਆਪਣੇ ਆਹੁਦੇ ਤੋ ਅਸਤੀਫਾ ਦੇ ਦਿੱਤਾ ਸੀ ਤੇ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਵੀਕਾਰ ਕਰ ਲਿਆ ਗਿਆ ਸੀ। ਅੱਜ ਵੀਸੀ ਰਾਜ ਬਹਾਦਰ ਦੇ ਅਸਤੀਫੇ ਦੀ ਖੁਸ਼ੀ ਵਿੱਚ ਮੈਡੀਕਲ ਸਟਾਫ ਵੱਲੋਂ ਢੋਲ ਦੀ ਤਾਲ ਤੇ ਖੁਸ਼ੀ ਮਨਾਈ ਗਈ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਕੀ ਹੈ ਪੂਰਾ ਮਾਮਲਾ
29 ਜੁਲਾਈ ਦਿਨ ਸ਼ੁੱਕਰਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਅਚਨਚੇਤ ਚੈਕਿੰਗ ਕਰਨ ਆਉਂਦੇ ਹਨ । ਚੈਕਿੰਗ ਦੌਰਾਨ ਸਿਹਤ ਮੰਤਰੀ ਦੇ ਨਾਲ ਵੀਸੀ ਰਾਜ ਬਹਾਦਰ ਵੀਸੀ ਬਾਬਾ ਫਰੀਦ ਯੂਨੀਵਰਸਿਟੀ ਵੀ ਨਾਲ ਹਾਜਰ ਸਨ। ਸਿਹਤ ਮੰਤਰੀ ਨੇ ਜਦੋਂ ਚਮੜੀ ਵਿਭਾਗ ਦਾ ਦੌਰਾ ਕੀਤਾ ਤੇ ਉੱਥੇ ਗੰਦੇ ਗੱਦੇ ਸਨ ਤੇ ਸਿਹਤ ਮੰਤਰੀ ਨੇ ਵੀਸੀ ਰਾਜ ਬਹਾਦਰ ਨੂੰ ਗੰਦੇ ਬੈੱਡ ਉੱਤੇ ਲੇਟਣ ਲਈ ਕਹਿ ਦਿੱਤਾ ਤੇ ਉਹ ਲੇਟ ਗਏ ਤੇ ਉਨ੍ਹਾਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਦੇ ਦਿੱਤਾ ਤੇ ਉਨ੍ਹਾਂ ਦਾ ਅਸਤੀਫਾ ਪੰਜਾਬ ਸਰਕਾਰ ਨੇ 11 ਅਗਸਤ ਦਿਨ ਵੀਰਵਾਰ ਨੂੰ ਸਵੀਕਾਰ ਕਰ ਲਿਆ।