ਦਿੱਲੀ ਸਰਕਾਰ ਦੀ ਲੋਨ ਸਕੀਮ ਕਰਜ਼ਾ ਦੋ ਵਿਦਿਆਰਥੀਆਂ ਨੂੰ ਇਸ਼ਤਿਹਾਰਾਂ ਤੇ ਖ਼ਰਚੇ ਕਰੋੜਾਂ - ਪ੍ਰਗਟ ਸਿੰਘ
ਚੰਡੀਗੜ੍ਹ, 12 ਅਗਸਤ 2022 - ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਅੱਜ ਦਿੱਲੀ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਟਵੀਟ ਕੀਤਾ ਕੇ 2021-22 ਵਿੱਚ 89 ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਦਿੱਲੀ ਸਰਕਾਰ ਦੀ ਲੋਨ ਸਕੀਮ ਤਹਿਤ ਅਪਲਾਈ ਕੀਤਾ। ਸਿਰਫ਼ 2 ਵਿਦਿਆਰਥੀਆਂ ਨੂੰ ਹੀ ਕਰਜ਼ਾ ਮਿਲਿਆ। ਪਰ ਇਸ਼ਤਿਹਾਰਾਂ ਉੱਤੇ 19 ਕਰੋੜ ਰੁਪਏ ਖਰਚ ਕੀਤੇ ਗਏ। ਇਹ ਦਿੱਲੀ ਦਾ ਮਾਡਲ ਹੈ। ਕਰੋ ਕੁਝ ਨਾ, ਸਿਰਫ ਪ੍ਰਚਾਰ ਦੁਆਰਾ ਪ੍ਰਾਪੇਗੰਡਾ ਫੈਲਾਓ।