ਮਕਾਨ ਕਿਰਾਏ 'ਤੇ 18% ਜੀਐਸਟੀ ਦਾ ਦਾਅਵਾ ਗੁੰਮਰਾਹਕੁੰਨ ਅਤੇ ਝੂਠਾ - ਕੇਂਦਰ
ਨਵੀਂ ਦਿੱਲੀ, 12 ਅਗਸਤ, 2022: - ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਇੱਕ ਸਪਸ਼ਟੀਕਰਨ ਦਿੱਤਾ ਹੈ ਕਿ ਕਿਰਾਏਦਾਰਾਂ ਨੂੰ ਮਕਾਨ ਕਿਰਾਏ 'ਤੇ 18% ਜੀਐਸਟੀ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਗੁੰਮਰਾਹਕੁੰਨ ਅਤੇ ਝੂਠੀਆਂ ਹਨ।
ਇਸ ਸਬੰਧ ਵਿੱਚ, ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੇ ਟਵੀਟ ਕੀਤਾ ਕਿ ਕਿਰਾਏਦਾਰਾਂ ਲਈ ਮਕਾਨ ਕਿਰਾਏ 'ਤੇ 18% ਜੀਐਸਟੀ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਗੁੰਮਰਾਹਕੁੰਨ ਹਨ।
Claim: 18% GST on house rent for tenants #PibFactCheck
▶️Renting of residential unit taxable only when it is rented to business entity
▶️No GST when it is rented to private person for personal use
▶️No GST even if proprietor or partner of firm rents residence for personal use pic.twitter.com/3ncVSjkKxP
— PIB Fact Check (@PIBFactCheck) August 12, 2022