ANI Photo (Salman Rushdie)
ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ ਸਟੇਟ 'ਚ ਸਟੇਜ 'ਤੇ ਹੋਇਆ ਹਮਲਾ
ਨਿਊਯਾਰਕ, 12 ਅਗਸਤ, 2022 - ਸ਼ੁੱਕਰਵਾਰ ਨੂੰ ਮਸ਼ਹੂਰ ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ ਸਟੇਟ ਵਿਚ ਸਟੇਜ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਨੇ ਅਨੁਸਾਰ ਬੁਕਰ ਪੁਰਸਕਾਰ ਜੇਤੂ ਲੇਖਕ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਪੱਛਮੀ ਨਿਊਯਾਰਕ ਰਾਜ ਵਿੱਚ ਇੱਕ ਭਾਸ਼ਣ ਦੇਣ ਜਾ ਰਿਹਾ ਸੀ।
ਰਸ਼ਦੀ ਨੂੰ ਆਪਣੀ ਕਿਤਾਬ 'ਦਿ ਸ਼ੈਟੇਨਿਕ ਵਰਸਿਜ਼' ਨੂੰ ਲੈ ਕੇ ਕਈ ਸਾਲਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਦੀ ਇਸਲਾਮਿਕ ਮੌਲਵੀਆਂ ਦੁਆਰਾ ਸਖ਼ਤ ਆਲੋਚਨਾ ਕੀਤੀ ਗਈ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਲੇਖਕ ਨੂੰ ਹਮਲਾਵਰ ਨੇ ਚਾਕੂ ਮਾਰਿਆ ਹੈ। ਰਸ਼ਦੀ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਸਾਈਟ 'ਤੇ ਡਾਕਟਰੀ ਸਹਾਇਤਾ ਦਿੱਤੀ ਗਈ।
ਇਸ ਤੋਂ ਪਹਿਲਾਂ, ਰਸ਼ਦੀ ਨੂੰ ਮਾਰਨ ਵਾਲੇ ਕਿਸੇ ਵੀ ਵਿਅਕਤੀ ਲਈ 3 ਮਿਲੀਅਨ ਡਾਲਰ ਤੱਕ ਦਾ ਇਨਾਮ ਵੀ ਐਲਾਨਿਆ ਗਿਆ ਸੀ।
ਜਾਣਕਾਰੀ ਮੁਤਾਬਕ ਸਲਮਾਨ ਰਸ਼ਦੀ ਦੇ ਹਮਲਾਵਰ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਸ ਨੂੰ NYPD ਦੀ ਹਿਰਾਸਤ 'ਚ ਲੈ ਲਿਆ ਗਿਆ ਹੈ।
Salman Rushdie's attacker was restrained by those on the scene and has been taken under custody of the NYPD.
Rushdie received medical assistance on-site before being rushed to a hospital.#SalmanRushdie
(Pics via social media) https://t.co/hJOjmbyahn pic.twitter.com/t4op4RVo4Z
— Geeta Mohan گیتا موہن गीता मोहन (@Geeta_Mohan) August 12, 2022