ਗਿਆਰਵੇਂ ਸਾਊਥ ਏਸ਼ੀਅਨ ਇੰਟਰਨੈਂਸ਼ਨਲ ਫਿਲਮ ਫੈਸਟੀਵਲ ਦੀ ਟੋਰਾਂਟੋ ਵਿੱਚ ਧੂਮ-ਧਾਮ ਨਾਲ ਸ਼ੁਰੂਆਤ
ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖ਼ਤਰ ਨੇ ਕੀਤੀ ਸ਼ਿਰਕਤ
ਬਲਜਿੰਦਰ ਸੇਖਾ, ਚਮਕੌਰ ਸਿੰਘ ਮਾਛੀਕੇ
ਟੋਰਾਂਟੋ, 13 ਅਗਸਤ, 2022: ਸਾਊਥ ਏਸ਼ੀਅਨ ਇੰਟਰਨੈਂਸ਼ਨਲ ਫਿਲਮ ਫੈਸਟੀਵਲ ਦਾ ਆਗਾਜ਼ ਹੋ ਚੁੱਕਾ ਹੈ ਜਿਸ ਦੀ ਓਪਨਿੰਗ ਸੈਰੇਮਨੀ ਮਿਸੀਸਾਗਾ ਦੇ ਲਿਵਿੰਗ ਆਰਟ ਸੈਂਟਰ ਵਿੱਚ ਹੋਈ । ਇਸ ਮੌਕੇ ਫੈਸਟੀਵਲ ਦੇ ਪ੍ਰਮੁੱਖ ਸਪਾਂਸਰਜ ਨੇ ਬੜੇ ਮਾਣ ਨਾਲ ਇਸ ਫੈਸਟੀਵਲ ਦਾ ਹਿੱਸਾ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ । ਫ਼ਿਲਮ ਅਦਾਕਾਰ ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖ਼ਤਰ ਵੱਲੋਂ ਇਸ ਫ਼ਿਲਮ ਫੈਸਟੀਵਲ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।ਰੈੱਡ ਕਾਰਪੇਟ ’ਤੇ ਤਿੰਨ ਫਿਲਮਾਂ ਦਾ ਪ੍ਰੀਮੀਅਰ ਵੀ ਕੀਤਾ ਗਿਆ।ਰੰਗਾਰੰਗ ਪ੍ਰੋਗਰਾਮ ’ਚ ਪੰਜਾਬੀ ਫੋਕ ਭੰਗੜਾ ਅਤੇ ਬਾਲੀਵੁੱਡ ਡਾਂਸ ਨੇ ਕਮਾਲ ਦੀ ਕਲਾਕਾਰੀ ਵਿਖਾਈ ।ਇਸ ਦੇ ਨਾਲ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੋਂਬੀ , ਐਮਪੀ ਸੋਨੀਆ ਸਿੱਧੂ ਹੋਰ ਰਾਜਨਿਤਕ ਹਸਤੀਆਂ ਅਤੇ ਵੱਡੀ ਗਿਣਤੀ ਵਿੱਚ ਕਮਿਊਨਿਟੀ ਦੇ ਲੋਕਾਂ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਫ਼ਿਲਮ ਫੈਸਟੀਵਲ ਦੇ ਮੁੱਖ ਪ੍ਰਬੰਧਕ ਸਨੀ ਗਿੱਲ ਨੇ ਦੱਸਿਆ ਕਿ ਇਸ ਵਾਰੀ ਇਸ ਫ਼ਿਲਮ ਫੈਸਟੀਵਲ ’ਚ 120 ਤੋਂ ਜ਼ਿਆਦਾ ਫਿਲਮਾਂ ਅਤੇ 40 ਦੇ ਕਰੀਬ ਈਵੈਂਟ ਵੇਖਣ ਨੂੰ ਮਿਲਣਗੇ । ਉਨ੍ਹਾਂ ਕਿਹਾ ਕਿ ਸਭ ਨੂੰ ਇਸ ਫ਼ਿਲਮ ਫੈਸਟੀਵਲ ’ਚ ਹਿੱਸਾ ਲੈਣਾ ਚਾਹੀਦਾ ਹੈ ।