ਜ਼ਖ਼ਮੀ ਸਲਮਾਨ ਰਸ਼ਦੀ ਵੈਂਟੀਲੇਟਰ ’ਤੇ, ਹਮਲੇ ਮਗਰੋਂ ਇਕ ਅੱਖ ਖਤਮ ਹੋਣ ਦਾ ਖਦਸ਼ਾ
ਵਾਸ਼ਿੰਗਟਨ, 13 ਅਗਸਤ, 2022: ਵਿਵਾਦਗ੍ਰਸਤ ਲੇਖਕ ਸਲਮਾਨ ਰਸ਼ਦੀ, ਜਿਸ ’ਤੇ ਕੱਲ੍ਹ ਰਾਤ ਹਮਲਾ ਹੋ ਗਿਆ ਸੀ, ਇਸ ਵੇਲੇ ਵੈਂਟੀਲੇਟਰ ’ਤੇ ਹੈ। ਉਸਦੀ ਸਰਜਰੀ ਕੀਤੀ ਗਈ ਹੈ ਤੇ ਇਕ ਅੱਖ ਖਤਮ ਹੋਣ ਦਾ ਖਦਸ਼ਾ ਹੈ। ਰਸ਼ਦੀ ’ਤੇ ਇਕ ਸਾਹਿਤਕ ਸਮਾਗਮ ਵਿਚ ਹਮਲਾ ਕੀਤਾ ਗਿਆ ਸੀ। ਉਸਨੂੰ ਕਿਤਾਬ ’ਦਾ ਸੈਟੇਨਿਕ ਵਰਸਿਜ਼’ ਲਿਖਣ ’ਤੇ ਇਰਾਨ ਤੋਂ ਧਮਕੀਆਂ ਮਿਲੀਆਂ ਸਨ। ਰਸ਼ਦੀ ਦੇ ਏਜੰਟ ਐਂਡ੍ਰਿਊ ਵਾਈਲ ਨੇ ਦੱਸਿਆ ਕਿ ਉਹ ਵੈਂਟੀਲੇਟਰ ’ਤੇ ਹੈ ਅਤੇ ਬੋਲ ਨਹੀਂ ਸਕਦਾ। ਉਸਦੀ ਇਕ ਅੱਖ ਖਤਮ ਹੋ ਜਾਵੇਗੀ, ਉਸਦੀ ਬਾਂਹ ’ਤੇ ਨਸਾਂ ਕੱਟੀਆਂ ਗਈਆਂ ਹਨ ਤੇ ਉਸਦੇ ਲੀਵਰ ਵਿਚ ਵੀ ਚਾਕੂ ਦੇ ਜ਼ਖ਼ਮ ਹਨ ਤੇ ਉਹ ਨੁਕਸਾਨਿਆ ਗਿਆ ਹੈ।