IMA ਵਲੋਂ ਆਯੁਸ਼ਮਾਨ ਅਧੀਨ ਆਉਂਦੇ ਹਸਪਤਾਲਾਂ ਨੂੰ 15 ਅਗਸਤ ਮੌਕੇ ਸਨਮਾਨ ਦੇਣ ਦੇ ਫ਼ੈਸਲੇ ਦਾ ਵਿਰੋਧ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 13 ਅਗਸਤ 2022- ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਟੇਟ ਪ੍ਰਧਾਨ ਡਾਕਟਰ ਪਰਮਜੀਤ ਮਾਨ ਨੇ ਕਿਹਾ ਸਰਕਾਰ ਨੇ 15 ਅਗਸਤ ਦੇ ਮੌਕੇ ਤੇ ਹਰ ਜਿਲ੍ਹੇ ਵਿੱਚ ਇੱਕ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਨੂੰ ਆਯੁਸ਼ਮਾਨ ਸਕੀਮ ਤਹਿਤ ਸਨਮਾਨਿਤ ਸਨਮਾਨਤ ਕਰਨ ਦਾ ਫੈਸਲਾ ਲਿਆ ਹੈ, ਅਸੀਂ ਇਸ ਫ਼ੈਸਲੇ ਦਾ ਡੱਟ ਕੇ ਵਿਰੋਧ ਕਰਦੇ ਹਾਂ ਇਕ ਤਾਂ ਸਰਕਾਰ ਪਹਿਲਾਂ ਹੀ ਪ੍ਰਾਈਵੇਟ ਹਸਪਤਾਲਾਂ ਦੀ ਪੇਮੈਂਟ ਨਹੀਂ ਪਾ ਰਹੀ ਦੂਸਰਾ ਇਹੋ ਜਿਹੇ ਫੈਸਲੇ ਲੈ ਕੇ ਨੌਟੰਕੀ ਕਰ ਰਹੀ ਹੈ।
ਡਾਕਟਰ ਪਰਮਜੀਤ ਮਾਨ ਆਈਐਮਏ ਪ੍ਰੈਸੀਡੈਂਟ ਪੰਜਾਬ ਨੇ ਡਿਟੇਲ ਵਿਚ ਦੱਸਦੇ ਹੋਏ ਕਿਹਾ ਹੈ ਕਿ ਸਟੇਟ ਹੈਲਥ ਏਜੰਸੀ ਵੱਲੋਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਜ਼ਿਲ੍ਹੇ ਦੇ ਸਭ ਤੋਂ ਵੱਧ ਕੰਮ ਕਰਨ ਵਾਲੇ ਇਕ ਸਰਕਾਰੀ ਜਾਂ ਇਕ ਪ੍ਰਾਈਵੇਟ ਹਸਪਤਾਲ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਨਮਾਨਿਤ ਕੀਤਾ ਜਾਵੇ।
ਆਈ . ਐਮ . ਏ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਦੀ ਹੈ ਤੇ ਨਾਲ ਹੀ ਸਰਕਾਰ ਦੁਆਰਾ ਦਿੱਤੇ ਹੋਏ ਸਨਮਾਨ ਨੂੰ ਨਾਂ ਲੈਣ ਦਾ ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੰਦੀ ਹੈ। ਇੱਕ ਪਾਸੇ ਤਾਂ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ ਕੰਮ ਕਰਨ ਲਈ ਸ਼ਲਾਘਾ ਅਵਾਰਡ ਦੇਣਾ ਚਾਹੁੰਦੀ ਹੈ ਦੂਸਰੇ ਪਾਸੇ ਹਸਪਤਾਲਾਂ ਦੀ ਪੇਮੈਂਟ ਰੋਕ ਰਹੀ ਹੈ ਇਹ ਨੀਤੀ ਸਰਕਾਰ ਦੇ ਦੋਹਰੇ ਚਰਿੱਤਰ ਨੂੰ ਦਰਸਾਉਂਦੀ ਹੈ।
ਡਾਕਟਰ ਪਰਮਜੀਤ ਮਾਨ ਨੇ ਹੋਰ ਦੱਸਿਆ ਕੇ ਪੀਜੀਆਈ ਚੰਡੀਗੜ੍ਹ ਦੀ ਤਾਂ ਲਗਭਗ 60 ਫੀਸ ਦੀ ਭੁਗਤਾਨ ਕਰ ਦਿੱਤਾ ਗਿਆ ਹੈ ਪਰ ਪ੍ਰਾਈਵੇਟ ਹਸਪਤਾਲਾਂ ਦਾ ਸਿਰਫ 10 ਤੋਂ 15 ਫੀਸਦੀ ਭੁਗਤਾਨ ਕੀਤਾ ਗਿਆ ਹੈ।