ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਤਿਰੰਗਾ ਯਾਤਰਾ ਵਿੱਚ ਹੋਇਆ ਤਕੜਾ ਇਕੱਠ
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 13 ਅਗਸਤ 2022
75 ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਜਿੰਦਰ ਰੰਧਾਵਾ ਵਲੋਂ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਕੋਰੀਡੋਰ ਇੰਡੋ ਪਾਕ ਸਰਹੱਦ ਤੋਂ ਸ਼ੁਰ ਕਰਦੇ ਹੋਏ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਇਲਾਕਿਆਂ ਵਿਚੋਂ ਦੀ ਹੁੰਦੇ ਹੋਏ ਕੱਢੀ ਗਈ। ਇਸ ਮੌਕੇ ਹਜਾਰਾਂ ਦੀ ਤਦਾਤ ਵਿਚ ਲੋਕ ਮਜ਼ੂਦ ਰਹੇ ਅਤੇ ਹਜਾਰਾਂ ਦੀ ਤਦਾਤ ਵਿਚ ਤਿਰੰਗੇ ਹਵਾ ਵਿਚ ਲਹਿਰਾਉਂਦੇ ਦਿਖਾਈ ਦਿੱਤੇ ।
ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਤਿਰੰਗੇ ਦਾ ਸਨਮਾਨ ਅਸੀਂ ਨਵਾਂ ਨਹੀਂ ਕਰਨ ਲੱਗੇ। ਤਿਰੰਗੇ ਦਾ ਸਨਮਾਨ ਦਾ ਸਨਮਾਨ ਤਾਂ ਸ਼ੁਰੂ ਤੋਂ ਹੀ ਸਾਡੇ ਦਿਲਾਂ ਅੰਦਰ ਵੱਸਿਆ ਹੋਇਆ ਹੈ। ਸਾਡੇ ਬਜ਼ੁਰਗਾਂ ਨੇ ਆਪਣੀਆ ਜਾਨਾਂ ਦੀ ਆਹੁਤੀ ਦੇਕੇ ਇਹ ਆਜ਼ਾਦੀ ਅਤੇ ਤਿਰੰਗੇ ਦਾ ਸਨਮਾਨ ਹਾਸਿਲ ਕੀਤਾ ਸੀ ਤੇ ਅਸੀਂ ਇਹ ਸਨਮਾਨ ਕਿਵੇ ਭੁਲਾ ਸਕਦੇ ਹਾਂ।
ਉੱਥੇ ਹੀ ਰੰਧਾਵਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦੇ ਲੀਡਰ ਦੱਸਣ ਕੇ ਉਹਨਾਂ ਦੇ ਕਿਸ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਨੇ ਦੇਸ਼ ਦੀ ਆਜ਼ਾਦੀ ਖਾਤਿਰ ਸ਼ਹਾਦਤ ਦਿਤੀ ਹੈ। ਭਾਜਪਾ ਦੇ ਕਹਿਣ ਤੇ ਅਸੀਂ ਦੇਸ਼ ਭਗਤ ਨਹੀਂ ਬਣਨਾ। ਦੇਸ਼ ਭਗਤੀ ਪਹਿਲਾਂ ਤੋਂ ਹੀ ਸਾਡੇ ਖ਼ੂਨ ਵਿਚ ਹੈ।ਮੋਦੀ ਇਹ ਦੱਸਣ ਕੇ ਪਿਛਲੇ ਅੱਠ ਸਾਲ ਉਹਨਾਂ ਨੂੰ ਤਿਰੰਗਾ ਕਿਊ ਨਹੀਂ ਯਾਦ ਆਇਆ। ਹੁਣ ਜਦ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਾਜਪਾ ਨੂੰ ਵੀ ਤਿਰੰਗਾ ਯਾਦ ਆ ਗਿਆ।
ਉਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਐਸ ਜੀ ਪੀ ਸੀ ਵਲੋਂ ਦਿਤੇ ਜਾ ਰਹੇ ਮੰਗ ਪੱਤਰਾਂ ਨੂੰ ਲੈਕੇ ਰੰਧਾਵਾ ਨੇ ਕਿਹਾ ਕਿ ਇਹਨਾਂ ਨੂੰ ਬੰਦੀ ਸਿੰਘਾਂ ਤੇ ਸਿਵਾਏ ਸਿਆਸਤ ਕਰਨ ਤੋਂ ਇਲਾਵਾ ਕੁਝ ਨਹੀਂ ਆਉਂਦਾ।ਜਦੋ ਮੈ ਗ੍ਰਹਿ ਮੰਤਰੀ ਸੀ ਤਾਂ ਉਸ ਵੇਲੇ ਸੱਤ ਬੰਦੀ ਸਿੰਘ ਰਿਹਾਂ ਕੀਤੇ ਸੀ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਚਿੱਠੀ ਲਿਖੀ ਸੀ। ਰਾਜੋਆਣੇ ਦੀ ਰਿਹਾਈ ਤਾਂ ਦੂਰ ਕੇਜਰੀਵਾਲ ਨੇ ਚਿੱਠੀ ਦਾ ਜਵਾਬ ਵੀ ਨਹੀਂ ਸੀ ਦਿੱਤਾ। ਬਿਕਰਮ ਮਜੀਠੀਆ ਦੀ ਜ਼ਮਾਨਤ ਬਾਰੇ ਪੁੱਛੇ ਸਵਾਲ ਤੇ ਰੰਧਾਵਾ ਨੇ ਕਿਹਾ ਕਿ ਆਪ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਮਿਲਕੇ ਗੇਮ ਖੇਡ ਰਹੇ ਹਨ। ਚਾਰ ਮਹੀਨੇ ਤੋਂ ਆਪ ਦੀ ਸਰਕਾਰ ਹੈ, ਇਹਨਾਂ ਵਲੋਂ ਕਿਊ ਮਜੀਠੀਆ ਦੇ ਕੇਸ ਦੀ ਪੈਰਵਾਈ ਨਹੀਂ ਕੀਤੀ?