ਰਾਜਸਤਾਨ ਪੁਲਿਸ ਦੇ ਡੀਐਸਪੀ (ਸੇਵਾਮੁਕਤ) ਸਮੇਤ ਤਿੰਨ ਰਿਸ਼ਵਤ ਲੈਂਦੇ ਗ੍ਰਿਫਤਾਰ
ਚੰਡੀਗੜ੍ਹ, 13 ਅਗਸਤ 2022 - ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਦੋ ਮਾਮਲੇ ਦਰਜ ਕਰ ਰਾਜਸਤਾਨ ਪੁਲਿਸ ਦੇ ਸੇਵਾਮੁਕਤ ਡੀਐਸਪੀ ਤੇ ਇਕ ਕਾਂਸਟੇਬਲ ਅਤੇ ਉੱਤ ਹਰਿਆਣਾ ਬਿਜਲੀ ਵੰਡ ਨਿਗਮ ਦੇ ਇਕ ਲਾਇਨਮੈਨ ਸਮੇਤ ਤਿੰਨ ਲੋਕਾਂ ਨੂੰ 1,01,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ ਹੈ।
ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਵਿਚ ਰਾਜਸਤਾਨ ਪੁਲਿਸ ਦੇ ਸੇਵਾਮੁਕਤ ਡੀਐਸਪੀ ਸੈਲੇਂਦਰ ਕਾਂਸਟੇਬਲ ਦਰਸ਼ਨ ਸਿੰਘ ਨੂੰ 80,000 ਰੁਪਏ ਰਿਸ਼ਵਤ ਲੈਂਦੇ ਗਿਰਫਤਾਰ ਕੀਤਾ ਹੈ। ਦੋਵਾਂ ਦੋਸ਼ੀ ਸ਼ਿਕਾਇਤਕਰਤਾ ਤੋਂ ਉਸ ਦੇ ਖਿਲਾਫ ਥਾਨਾ ਚਿਤਰਕੁੱਟ, ਜੈਪੁਰ ਵਿਚ ਦਰਜ ਐਫਆਈਆਰ ਤੋਂ ਉਸ ਦਾ ਨਾਂਅ ਹਟਾਉਣ ਦੀ ਏਵਜ ਵਿਚ ਪੈਸੇ ਦੀ ਮੰਗ ਕਰ ਰਹੇ ਸਨ। ਮੌਜੂਦਾ ਵਿਚ ਦਰਸ਼ਨ ਸਿੰਘ ਚਿਤਰਕੁੱਟ ਥਾਲ ਜੈਪੁਰ ਵਿਚ ਐਸਐਚਓ ਦੇ ਰੀਡਰ ਦੇ ਅਹੁਦੇ 'ਤੇ ਤੈਨਾਤ ਹਨ।
ਇਸ ਸਬੰਧ ਵਿਚ ਦੋਵਾਂ ਦੇ ਖਿਲਾਫ ਬਿਊਰੋ ਦੇ ਰੋਹਤਕ ਥਾਨੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਕ ਹੋਰ ਮਾਮਲੇ ਵਿਚ ਬਿਊਰੋ ਦੀ ਟੀਮ ਨੇ ਇਕ ਲਾਇਨਮੈਨ ਨੂੰ ਇਕ ਵਿਅਕਤੀ ਤੋਂ ਇਕ ਲੰਬਿਤ ਬਿੱਲ ਨੂੰ ਏਡਜਸਟ ਕਰਨ ਅਤੇ ਨਵਾਂ ਮੀਟਰ ਅਲਾਟ ਕਰਨ ਦੇ ਲਈ 21,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ। ਮਖੂ ਮਾਜਰਾ ਨਿਵਾਸੀ ਇਕ ਵਿਅਕਤੀ ਨੇ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ ਊਸ ਨੇ ਇਕ ਸੰਪਤੀ ਖਰੀਦੀ ਹੈ ਜਿਸ ਦੇ ਸਬੰਧ ਵਿਚ 70,000 ਰੁਪਏ ਦਾ ਪੁਰਾਣਾ ਬਿੱਲ ਲੰਬਿਤ ਹੈ। ਨੇਵਲ ਸਬ ਡਿਜੀਜਨ ਵਿਚ ਤੈਨਾਤ ਲਾਇਨਮੇਨ ਪਰਵੀਨ ਨੇ ਉਸ ਬਿੱਲ ਨੂੰ ਏਡਜੇਸਟ ਕਰਨ ਅਤੇ ਨਵਾਂ ਕਨੈਕਸ਼ਨ ਜਾਰੀ ਕਰਨ ਲਈ 21,000 ਰੁਪਏ ਦੀ ਡਿਮਾਂਡ ਕੀਤੀ।
ਦੋਸ਼ੀ ਦੇ ਖਿਲਾਫ ਭ੍ਰਿਸ਼ਟਾਚਾਰ ਰੋਕ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮਾਮਲਿਆਂ ਦੀ ਅੱਗੇ ਦੀ ਜਾਂਚ ਜਾਰੀ ਹੈ।