MLAs ਨੂੰ ਪੈਨਸ਼ਨ ਦੇਣੀ ਵੈਸੇ ਹੀ ਬੰਦ ਕਰ ਦਿਓ - Sukhjinder Randhawa ਨੇ ਦਿੱਤੀ ਨੇਕ ਸਲਾਹ
ਪਠਾਨਕੋਟ, 13 ਅਗਸਤ 2022 - ਪਠਾਨਕੋਟ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਵਿਧਾਇਕ ਇਕ ਪੈਨਸ਼ਨ 'ਤੇ ਬੋਲਦਿਆਂ ਕਿਹਾ ਕਿ ਵਿਧਾਇਕਾਂ ਦੀ ਪੈਨਸ਼ਨ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ, ਉਸ ਸਮੇਂ ਪੈਨਸ਼ਨ ਲਾਗੂ ਕੀਤੀ ਗਈ ਸੀ ਕਿਉਂਕਿ ਹਰ ਵਿਧਾਇਕ ਸਾਧਨਾਂ ਵਾਲਾ ਨਹੀਂ ਸੀ ਪਰ ਅੱਜ ਹਰ ਵਿਧਾਇਕ ਸਾਧਨਾਂ ਵਾਲਾ ਹੈ, ਅਮੀਰ ਹੈ ਇਸ ਲਈ ਪੈਨਸ਼ਨ ਬੰਦ ਕੀਤੀ ਜਾਵੇ।
ਪਿਛਲੀ ਕਾਂਗਰਸ ਸਰਕਾਰ ਵੱਲੋਂ ਆਯੂਸ਼ਮਾਨ ਸਕੀਮ ਨੂੰ ਲੈ ਕੇ ਸਿਹਤ ਮੰਤਰੀ ਵੱਲੋਂ ਨਿਸ਼ਾਨਾ ਸਾਧਿਆ ਗਿਆ ਸੀ, ਜਿਸ 'ਤੇ ਬੋਲਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਆਯੂਸ਼ਮਾਨ ਸਕੀਮ ਦੀਆਂ ਅਸਫਲਤਾਵਾਂ ਸਨ ਤਾਂ ਸਾਡੇ ਸਮੇਂ 'ਚ ਇਹ ਸਕੀਮ ਬੰਦ ਕਿਉਂ ਨਹੀਂ ਕੀਤੀ ਗਈ। ਇਸ ਤੋਂ ਬਿਨਾ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਬਹੁਤ ਸੂਝਵਾਨ ਹਨ, ਇਨ੍ਹਾਂ ਦੀ ਭਾਰਤ ਦੀ ਨਹੀਂ ਵਿਦੇਸ਼ਾਂ ਵਿੱਚ ਲੋੜ ਹੈ।
ਸੁਖਵਿੰਦਰ ਸਿੰਘ ਰੰਧਾਵਾ ਨੇ ਮਾਝੇ ਦੇ ਵਿਧਾਇਕ ਅਤੇ ਸਾਬਕਾ ਮੰਤਰੀ 'ਤੇ ਵਿਜੀਲੈਂਸ ਜਾਂਚ ਬਾਰੇ ਪੁੱਛੇ ਸਵਾਲ 'ਤੇ ਬੋਲਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇ ਸਿਆਸਤ ਵਿੱਚ ਹੋ ਤਾਂ ਇਨ੍ਹਾਂ ਗੱਲਾਂ ਤੋਂ ਡਰੋ ਨਹੀਂ, ਜੇਲਾਂ ਸਿਰਫ਼ ਮਰਦਾਂ ਲਈ ਬਣੀਆਂ ਹਨ ਅਤੇ ਲੋਕ ਆਮ ਆਦਮੀ ਪਾਰਟੀ ਨੂੰ ਚੰਗਾ ਜਵਾਬ ਦੇਣਗੇ। ਸੰਗਰੂਰ ਦੇ ਲੋਕ ਪਹਿਲਾਂ ਹੀ ਆਪ ਨੂੰ ਜਵਾਬ ਦੇ ਚੁੱਕੇ ਹਨ। ਆਈਐਮਏ ਵੱਲੋਂ ਐਵਾਰਡ ਨਾ ਲੈਣ ਦੇ ਫੈਸਲੇ 'ਤੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਜੇਕਰ ਅਜਿਹਾ ਸਿਹਤ ਮੰਤਰੀ ਰਿਹਾ ਤਾਂ ਕਿਤੇ ਹਸਪਤਾਲ ਖਾਲੀ ਨਾ ਹੋ ਜਾਣ।