ਪੰਜਾਬ ਦੇ ਸਾਰੇ ਅਜਾਇਬ ਘਰਾਂ 'ਚ ਅੱਜ 14 ਅਗਸਤ ਨੂੰ ਐਂਟਰੀ ਮੁਫਤ
ਚੰਡੀਗੜ੍ਹ, 14 ਅਗਸਤ 2022 - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਬੜੇ ਉਤਸ਼ਾਹ ਮਨਾਉਣ ਲਈ ਅੱਜ ਦੇ ਦਿਨ ਲਈ ਲੋਕਾਂ ਵਾਸਤੇ ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰੀ ਅਜਾਇਬ ਘਰਾਂ ਵਿੱਚ ਐਂਟਰੀ ਟਿਕਟ ਮੁਫਤ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਇਸ ਦਿਨ ਨੂੰ ਪੂਰੇ ਚਾਵਾਂ ਅਤੇ ਉਤਸ਼ਾਹ ਨਾਲ ਮਨਾਉਣ ਲਈ ਸਾਰੇ ਲੋਕਾਂ ਲਈ ਪੰਜਾਬ ਦੇ ਨਿੱਜੀ ਅਤੇ ਸਰਕਾਰੀ ਅਜਾਇਬ ਘਰਾਂ ਵਿੱਚ ਜਾਣ ਲਈ ਅੱਜ 14 ਅਗਸਤ ਦੇ ਦਿਨ ਵਾਸਤੇ ਐਂਟਰੀ ਫੀਸ ਬਿਲ ਕੁੱਲ ਮੁਫਤ ਕਰ ਦਿੱਤੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦੀ ਦੇ 75ਵੇਂ ਮਹਾਂੳਤਸਵ ਨੂੰ ਖੁਸ਼ੀ ਅਤੇ ਚਾਵਾਂ ਨਾਲ ਮਨਾਉਣ ਲਈ ਪੰਜਾਬ ਦੇ ਕਿਸੇ ਵੀ ਨਿੱਜੀ ਜਾਂ ਸਰਕਾਰੀ ਅਜਾਇਬ ਘਰਾਂ ਵਿੱਚ ਆਪਣੇ ਪਰਿਵਾਰ ਸਮੇਤ ਜਾਣ ਤਾਂ ਜੋ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲ ਸਕੇ ।
ਉਨ੍ਹਾਂ ਕਿਹਾ ਕਿ ਅੱਜ ਦੇ ਦਿੱਨ ਪੰਜਾਬ ਦੇ ਕਿਸੇ ਵੀ ਨਿੱਜੀ ਜਾਂ ਸਰਕਾਰੀ ਅਜਾਇਬ ਘਰਾਂ ਵਿੱਚ ਜਾਣ ਤੇ ਟਿੱਕਟ ਦੇ ਪੈਸੇ ਨਹੀ ਲਏ ਜਾਣਗੇ। ਇਹ ਐਂਟਰੀ ਬਿੱਲਕੁੱਲ ਮੁਫਤ ਕੀਤੀ ਗਈ ਹੈ।