ਪੰਜਾਬ ਪੁਲਿਸ ਵਲੋਂ 4 ਦਹਿਸ਼ਗਰਦ ਹੈਂਡ ਗਰਨੇਡਾਂ ਅਤੇ ਅਸਲੇ ਸਮੇਤ ਗ੍ਰਿਫਤਾਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 14 ਅਗਸਤ 2022- ਪੰਜਾਬ ਪੁਲਿਸ ਦੇ ਵਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਵੱਡੇ ਆਤੰਕੀ ਖਤਰੇ ਨੂੰ ਨਾਕਾਮ ਕਰ ਦਿੱਤਾ।
ਪਾਕਿ-ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਪੁਲਿਸ ਵਲੋਂ ਕਰਦਿਆਂ ਹੋਇਆ 4 ਦਹਿਸ਼ਤਗਰਦਾਂ ਨੂੰ 3 ਹੈਂਡ ਗਰਨੇਡ (P-86), 1 IED ਅਤੇ 2 - 9mm ਪਿਸਤੌਲ ਅਤੇ 40 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।