ਦਾਦੂਵਾਲ ਨੇ ਜਥੇਦਾਰ ਅਕਾਲ ਤਖਤ ਨੂੰ ਕਿਹਾ -ਬਾਦਲਾਂ ਦੀ ਪੁਸ਼ਤ ਪਨਾਹੀ ਬੰਦ ਕਰੋ - ਪੰਥ ਦੀ ਕਰੋ ਰਹਿਨੁਮਾਈ -ਭੇਜਿਆ ਲੰਮਾ ਖਤ
ਅੰਮ੍ਰਿਤਸਰ, 14 ਅਗਸਤ, 2022: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਕੀਦ ਕੀਤੀ ਹੈ ਕਿ ਓਹ ਬਾਦਲਾਂ ਦੀ ਪੁਸ਼ਤ-ਪਨਾਹੀ ਕਰਨ ਦੀ ਥਾਂ ਸਮੁੱਚੇ ਪੰਥ ਦੀ ਰਹਿਨੁਮਾਈ ਕਰਨ ।
ਜਥੇਦਾਰ ਨੂੰ ਲਿਖੇ ਇਕ ਖਤ ਦੀ ਸ਼ੁਰੂਆਤ ਭਾਵੇਂ ਦਾਦੂਵਾਲ ਨੇ ਜਥੇਦਾਰ ਵੱਲੋਂ ਭਾਰਤ ਦੀ ਆਜ਼ਾਦੀ ਵੇਲੇ ਲੱਖਾਂ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦੀ ਮੌਤ ਦੀ ਯਾਦ ਵਿਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਸਿਫਤ ਕੀਤੀ ਹੈ ਪਰ ਉਸ ਤੋਂ ਤੁਰੰਤ ਬਾਅਦ ਉਹਨਾਂ ਜਥੇਦਾਰ ਨੂੰ ਕਿਹਾ ਹੈ ਕਿ ਉਹਨਾਂ ਬੀਤੇ ਸਮੇਂ ਵਿਚ ਅਜਿਹੇ ਬਿਆਨ ਦਿੱਤੇ ਹਨ ਜਿਹਨਾਂ ਦਾ ਮਕਸਦ ਬਾਦਲ ਪਰਿਵਾਰ ਨੂੰ ਬਚਾਉਣਾ ਤੇ ਮੁੜ ਸੱਤਾ ਵਿਚ ਲਿਆਉਣ ਲਈ ਮਦਦ ਕਰਨਾ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਪੰਜਾਬ, ਪੰਥ ਤੇ ਪੰਥਕ ਸੰਸਥਾਵਾਂ ਦਾ ਘਾਣ ਕੀਤਾ ਹੈ। ਉਹਨਾਂ ਕਿਹਾ ਕਿ ਡਾਇਨਾਸੋਰ ਤਾਂ ਮੁੜ ਧਰਤੀ ’ਤੇ ਆ ਸਕਦੇ ਹਨ ਪਰ ਬਾਦਲ ਕਦੇ ਮੁੜ ਪੰਜਾਬ ਦੀ ਸੱਤਾ ਵਿਚ ਨਹੀਂ ਆ ਸਕਦੇ।
ਖਤ ਦੀ ਕਾਪੀ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ
ਦਾਦੂਵਾਲ ਨੇ ਜਥੇਦਾਰ ਅਕਾਲ ਤਖਤ ਨੂੰ ਕਿਹਾ -ਬਾਦਲਾਂ ਦੀ ਪੁਸ਼ਤ ਪਨਾਹੀ ਬੰਦ ਕਰੋ - ਪੰਥ ਦੀ ਕਰੋ ਰਹਿਨੁਮਾਈ -ਭੇਜਿਆ ਲੰਮਾ ਖਤ
https://drive.google.com/file/d/10aArEOA4pPoOuGbk3oO6tl52xpXtfanB/view?usp=sharing
ਦਾਦੂਵਾਲ ਨੇ ਕਿਹਾ ਕਿ ਬਜਾਏ ਬਾਦਲ ਪਰਿਵਾਰ ਨੂੰ ਬਚਾਉਣ ਦੇ ਜਥੇਦਾਰ ਨੂੰ ਬਾਦਲਾਂ ਤੋਂ ਪੰਥ ਤੇ ਪੰਥਕ ਸੰਸਥਾਵਾਂ ਦਾ ਖਹਿੜਾ ਛੁਡਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਿੱਖੀ ਦਾ ਹੋਰ ਪ੍ਰਚਾਰ ਹੋ ਸਕੇ ਤੇ ਅੰਮ੍ਰਿਤ ਸੰਚਾਰ ਲਹਿਰ ਚਲਾਈ ਜਾ ਸਕੇ।
ਦਾਦੂਵਾਲ ਨੇ ਇਹ ਵੀ ਕਿਹਾ ਕਿ ਕੁਝ ਏਜੰਸੀਆਂ ਸਿੱਖ ਨੌਜਵਾਨਾਂ ਨੂੰ ਤਿਰੰਗੇ ਸਾੜਨ ਵਰਗੇ ਗੁੰਮਰਾਹਕੁੰਨ ਬਿਆਨ ਦੇ ਰਹੀਆਂ ਹਨ, ਅਜਿਹੇ ਵਿਚ ਇਹ ਜਥੇਦਾਰ ਦਾ ਫਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਦੇ ਨਾਂ ਸੰਦੇਸ਼ ਜਾਰੀ ਕਰ ਕੇ ਉਹਨਾਂ ਨੂੰ ਮਾਤਾ ਪਿਤਾ, ਪੰਥ, ਦੇਸ਼ ਤੇ ਕੌਮ ਦੀ ਸੇਵਾ ਲਈਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਗੁੰਮਰਾਹ ਨਾ ਹੋ ਸਕਣ।