Egypt ਦੀ ਚਰਚ 'ਚ ਅੱਗ ਲੱਗਣ ਕਾਰਨ ਘੱਟੋ-ਘੱਟ 40 ਲੋਕਾਂ ਦੀ ਮੌਤ
ਕਾਹਿਰਾ (Egypt), 14 ਅਗਸਤ 2022 - ਮਿਸਰ (Egypt) ਦੇ ਗੀਜ਼ਾ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਚਰਚ ਦੇ ਅੰਦਰ ਅੱਗ ਲੱਗਣ ਕਾਰਨ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ 45 ਜ਼ਖਮੀ ਹੋ ਗਏ ਹਨ।
ਇਮਬਾਬਾ ਦੇ ਆਸ-ਪਾਸ ਸਥਿਤ ਕੋਪਟਿਕ ਅਬੂ ਸਿਫਿਨ ਚਰਚ ਵਿੱਚ ਕਰੀਬ 5,000 ਲੋਕਾਂ ਦਾ ਇਕੱਠ ਸੀ ਅਤੇ ਇਸ ਦੌਰਾਨ ਹੀ ਸ਼ਾਰਟ-ਸਰਕਟ ਕਾਰਨ ਅੱਗ ਲੱਗ ਗਈ। ਅੱਗ ਕਾਰਨ ਚਰਚ ਦੇ ਅੰਦਰ ਅਤੇ ਬਾਹਰ ਆਉਣ-ਜਾਣ ਵਾਲਾ ਇੱਕੋ ਰਸਤਾ ਬੰਦ ਹੋ ਗਿਆ, ਜਿਸ ਨਾਲ ਭਗਦੜ ਮੱਚ ਗਈ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਸਨ।
ਚਰਚ ਦੇ ਇੱਕ ਉਪਾਸਕ ਯਾਸਿਰ ਮੁਨੀਰ ਨੇ ਕਿਹਾ, "ਲੋਕ ਤੀਜੀ ਅਤੇ ਚੌਥੀ ਮੰਜ਼ਿਲ 'ਤੇ ਇਕੱਠੇ ਹੋ ਰਹੇ ਸਨ, ਅਤੇ ਅਸੀਂ ਦੂਜੀ ਮੰਜ਼ਿਲ ਤੋਂ ਧੂੰਆਂ ਨਿਕਲਦਾ ਦੇਖਿਆ। ਲੋਕ ਪੌੜੀਆਂ ਤੋਂ ਹੇਠਾਂ ਜਾਣ ਲਈ ਭੱਜੇ ਅਤੇ ਇੱਕ ਦੂਜੇ ਦੇ ਉੱਪਰ ਡਿੱਗਦੇ ਵੇਖੇ।"
ਗੀਜ਼ਾ, ਮਿਸਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ, ਕਾਹਿਰਾ ਤੋਂ ਨੀਲ ਨਦੀ ਦੇ ਬਿਲਕੁਲ ਪਾਰ ਹੈ।