ਮੇਅਰ ਕਰਮਜੀਤ ਸਿੰਘ ਵੱਲੋਂ ਨਗਰ ਨਿਗਮ ਦਫ਼ਤਰ ਵਿਖੇ ਅਜ਼ਾਦੀ ਦਿਹਾੜੇ ਤੇ ਕੌਮੀ ਝੰਡਾ ਲਹਿਰਾਇਆ
ਸ਼ਹਿਰਵਾਸੀਆਂ ਨੂੰ ਦੇਸ਼ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਮੇਅਰ ਵੱਲੋਂ ਦਿੱਤਾ ਗਿਆ ਵਧਾਈ ਸੰਦੇਸ਼
ਅੰਮ੍ਰਿਤਸਰ, 15 ਅਗਸਤ, 2022 : ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਤੇ ਮੇਅਰ ਕਰਮਜੀਤ ਸਿੰਘ ਵੱਲੋਂ ਨਗਰ ਨਿਗਮ, ਅੰਮ੍ਰਿਤਸਰ ਦੇ ਮੁੱਖ ਦਫ਼ਤਰ ਰਣਜੀਤ ਅਵੀਨਿਊ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪੰਜਾਬ ਪੁਲਿਸ ਤੇ ਫਾਇਰ ਬ੍ਰਿਗੇਡ ਦੇ ਦਸਤੇ ਵੱਲੋਂ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਮੇਅਰ ਕਰਮਜੀਤ ਸਿੰਘ ਦਾ ਨਗਰ ਨਿਗਮ ਦੇ ਮੁੱਖ ਦਫ਼ਤਰ ਵਿਖੇ ਪਹੁੰਚਣ ਤੇ ਸੰਯੂਕਤ ਕਮਿਸ਼ਨਰ ਹਰਦੀਪ ਸਿੰਘ, ਸਮੂਹ ਕੌਂਸਲਰ ਸਾਹਿਬਾਨ, ਨਗਰ ਨਿਗਮ ਦੇ ਆਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਗੁਲਦਸਤੇ ਦੇਕੇ ਨਿੱਘਾ ਸਵਾਗਤ ਕੀਤਾ ਗਿਆ। ਪਹਿਲਾਂ ਮੇਅਰ ਕਰਮਜੀਤ ਸਿੰਘ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟ੍ਰੀਯ ਗਾਨ ਦੇ ਨਾਲ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਉਪਰੰਤ ਮੇਅਰ ਵੱਲੋਂ ਪਰੇਡ ਦਾ ਮੁਆਇਨਾ ਕੀਤਾ ਗਿਆ। ਇਸ ਸ਼ੁਭ ਅਵਸਰ ਤੇ ਮੌਜੂਦ ਕੌਸਲਰ ਸਾਹਿਬਾਨ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੇਅਰ ਕਰਮਜੀਤ ਸਿੰਘ ਨੇ ਸਭ ਤੋਂ ਪਹਿਲਾਂ ਸਾਰਿਆ ਨੂੰ ਭਾਰਤ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਤੇ ਤਹਿਦਿਲੋਂ ਲੱਖ-ਲੱਖ ਵਧਾਈ ਦਿੱਤੀ ਅਤੇ ਉਹਨਾ ਅਜਾਦੀ ਘੁਲਾਟੀਆਂ ਨੂੰ ਯਾਦ ਕੀਤਾ ਜਿਨ੍ਹਾ ਕਰਕੇ ਅੱਜ ਦੇਸ਼ ਆਜਾਦੀ ਮਾਣ ਰਿਹਾ ਹੈ। ਉਹਨਾ ਕਿਹਾ ਕਿ ਨਗਰ ਨਿਗਮ ਦੇ ਕੌਂਸਲਰ ਸਾਹਿਬਾਨ, ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅਣਥੱਕ ਮਿਹਨਤ ਸਦਕਾ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੌਰਾਂਣ ਸ਼ਹਿਰਵਾਸੀਆਂ ਨੂੰ ਹਰ ਇਕ ਮੁੱਢਲੀ ਸੁਵਿਧਾ ਪ੍ਰਦਾਨ ਕਰਨ ਲਈ ਦਿਨ ਰਾਤ ਜੂਟੇ ਰਹੇ।
ਉਨ੍ਹਾਂ ਸਿਹਤ ਵਿਭਾਗ ਦੇ ਸਫਾਈ ਸੈਨਿਕਾਂ ਵੱਲੋਂ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਵੱਲੋਂ ਨਿਭਾਈ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਉਪਰੰਤ ਸੰਯੂਕਤ ਕਮਿਸ਼ਨਰ ਹਰਦੀਪ ਸਿੰਘ ਵੱਲੋਂ ਮੇਅਰ ਕਰਮਜੀਤ ਸਿੰਘ ਨੂੰ ਸਹਿਰਵਾਸੀਆਂ ਦੀ ਸੇਵਾ ਵਿਚ ਉਹਨਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਇਤ ਕੀਤਾ ਗਿਆ। ਇਸ ਅਵਸਰ ਤੇ ਮੇਅਰ ਵੱਲੋਂ ਲੋਕਾਂ ਨੂੰ ਪੌਦਾਰੋਪਣ ਲਈ ਪ੍ਰੇਰਤ ਕਰਨ ਲਈ ਮੁਫ਼ਤ ਪੋਧੇ ਵੀ ਵੰਡੇ ਗਏ।
ਅੱਜ ਦੇ ਇਸ ਸਮਾਰੋਹ ਦੇ ਮੌਕੇ ਤੇ ਡਿਪਟੀ ਮੇਅਰ ਯੂਨਸ ਕੁਮਾਰ, ਸੀਨੀਅਰ ਕੌਂਸਲਰ ਮਹੇਸ਼ ਖੰਨਾ, ਪ੍ਰਮੋਦ ਕੁਮਾਰ ਬੱਬਲਾ, ਅਵਿਨਾਸ਼ ਚੰਦਰ ਜੌਲੀ, ਪਰਦੀਪ ਸ਼ਰਮਾ, ਦਲਬੀਰ ਸਿੰਘ ਮੰਮਣਕੇ, ਗਗਨਦੀਪ ਸਿੰਘ ਸਹਿਜ਼ਰਾ, ਦਵਿੰਦਰ ਪਹਿਲਵਾਨ, ਜਗਦੀਸ਼ ਕਾਲੀਆ, ਸਾਬਕਾ ਕੌਂਸਲਰ ਅਨੇਕ ਸਿੰਘ, ਸਰਬੀਤ ਸਿੰਘ ਲਾਟੀ, ਲਖਵਿੰਦਰ ਸਿੰਘ, ਵਨੀਤ ਗੁਲਾਟੀ, ਵਿਰਾਟ ਦੇਵਗਨ, ਜਸਵਿੰਦਰ ਸਿੰਘ ਸ਼ੇਰਗਿੱਲ, ਇੰਦਰਜੀਤ ਸਿੰਘ ਬੋਬੀ, ਸੁਨੀਲ ਕੌਂਟੀ, ਰਾਮਬਲੀ, ਆਦਿ ਸ਼ਾਮਿਲ ਹੋਏ।