ਸ਼ਿਵ ਸੈਨਾ ਪੰਜਾਬ ਯੂਥ ਯੂਨਿਟ ਵੱਲੋਂ ਧਾਰੀਵਾਲ ਵਿੱਚ ਤਿਰੰਗਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਇਆ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 15 ਅਗਸਤ 2022
ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਵਾਸੀ ਪ੍ਰਧਾਨ ਜੋਗਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਰੋਹਿਤ ਮਹਾਜਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਵਰਕਰਾਂ ਨੇ ਹੱਥਾਂ ਵਿੱਚ ਤਿਰੰਗਾ ਫੜ ਕੇ ਸੁਤੰਤਰਤਾ ਦਿਵਸ ਮੌਕੇ ਕੌਮੀ ਝੰਡੇ ਤਿਰੰਗੇ ਨੂੰ ਨਮਨ ਕੀਤਾ।
ਰੋਹਿਤ ਮਹਾਜਨ ਨੇ ਇਸ ਮੌਕੇ ਦੱਸਿਆ ਕਿ ਤਿਰੰਗਾ ਸਾਡੇ ਦੇਸ਼ ਦੀ ਆਨ ,ਬਾਨ ਅਤੇ ਸ਼ਾਨ ਹੈ। ਦੇਸ਼ ਦੇ ਸਵੈ-ਮਾਣ ਨੂੰ ਅੰਗਰੇਜ਼ਾਂ ਤੋਂ ਹਾਸਲ ਕਰਨ ਲਈ ਸਾਡੇ ਦੇਸ਼ ਦੇ ਹਜ਼ਾਰਾਂ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਜੋ ਇਸ ਤਰੰਗੇ ਦਾ ਆਤਮ-ਸਨਮਾਨ ਬਣਿਆ ਰਹੇ। ਅੱਜ ਪੂਰੇ ਪੰਜਾਬ ਵਿੱਚ ਸ਼ਿਵ ਸੈਨਾ ਵੱਲੋਂ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾ ਕੇ ਇਸ ਦਾ ਮਾਣ ਸਨਮਾਨ ਹੋਰ ਵਧਾਇਆ ਜਾ ਰਿਹੈ ਅਤੇ ਨੌਜਵਾਨਾਂ ਦੇ ਦਿਲਾਂ ਵਿੱਚ ਇਸ ਤਿਰੰਗੇ ਪ੍ਰਤੀ ਸਤਿਕਾਰ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਇਸ ਤਿਰੰਗੇ ਦੇ ਸਨਮਾਨ ਲਈ ਆਪਣੀ ਜਾਨ ਦੇਣ ਲਈ ਸ਼ਿਵ ਸੈਨਾ ਪੰਜਾਬ ਦੇ ਕਾਰਜ ਕਰਤਾ ਹਰ ਸਮੇਂ ਤਿਆਰ ਹਨ।
ਇਸ ਮੌਕੇ ਹਰਜੀਤ ਸਿੰਘ, ਧਨੰਜੈ, ਅਨਿਰੁਧ, ਵਿੱਕੀ ਸਿੰਘਾਨੀਆ, ਰੋਮੀ ਮਹਾਜਨ ,ਰਾਕੇਸ਼ ਕੁਮਾਰ ,ਰਮੇਸ਼ ਕੁਮਾਰ ਸਾਗਰ ,ਅਕਾਸ਼, ਨਰਿੰਦਰ ,ਰਾਕੇਸ਼ ਕੋਸਲਾ ,ਸੰਨੀ ,ਸਚਿਨ ,ਅਮਿਤ ਆਦਿ ਵੀ ਹਾਜ਼ਰ ਸਨ।