ਅਜਾਦੀ ਦੀ 75ਵੀਂ ਵਰੇਗੰਡ ਨੂੰ ਸਮਰਪਿਤ ਬਾਸਕਟਬਾਲ ਦਾ ਐਗਜੀਬਿਸ਼ਨ ਮੈਚ ਕਰਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਐਸਏਐਸ ਨਗਰ 15 ਅਗਸਤ 2022 - ਅਜਾਦੀ ਦੀ 75ਵੀਂ ਵਰੇਗੰਡ ਨੂੰ ਸਮਰਪਿਤ ਦਫਤਰ ਜਿਲ੍ਹਾ ਖੇਡ ਅਫਸਰ ਐੱਸ .ਏ. ਐੱਸ. ਨਗਰ ਵੱਲੋਂ ਬਹੁ-ਮੰਤਵੀ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਬਾਸਕਟਬਾਲ ਦਾ ਐਗਜੀਬਿਸ਼ਨ ਮੈਚ ਕਰਵਾਇਆ ਗਿਆ। ਇਸ ਮੌਕੇ ਸ਼੍ਰੀਮਤੀ ਪੂਜਾ ਸਿਆਲ ( ਏਡੀਸੀ ਅਰਬਨ ਡਿਵੈਲਪਮੈਂਟ ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਅਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਵਿੱਚ ਚੱਲ ਰਹੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣ ਲਈ ਕਿਹਾ। ਇਸ ਮੌਕੇ ਜਿਲਾ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ , ਵੱਖ-ਵੱਖ ਗੇਮਾਂ ਦੇ ਕੋਚ , ਦਫ਼ਤਰੀ ਸਟਾਫ ਅਤੇ ਵੱਖ ਵੱਖ ਸੈਂਟਰਾਂ ਦੇ ਖਿਡਾਰੀ / ਖਿਡਾਰਨਾਂ ਹਾਜਰ ਸਨ।