ਲਾਲਜੀਤ ਭੁੱਲਰ ਇਤਿਹਾਸ ਪੜ੍ਹ ਲਵੇ ਤੇ ਮੁਆਫ਼ੀ ਮੰਗੇ - ਖਹਿਰਾ
ਚੰਡੀਗੜ੍ਹ, 15 ਅਗਸਤ 2022 - ਬੀਤੇ ਦਿਨੀਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ 'ਤੇ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਵੱਲੋਂ ਦਿੱਲੀ ਦੇ ਲਾਲ ਕਿਲੇ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਟਿੱਪਣੀ ਕੀਤੀ ਗਈ, ਜਿਸ ਤੋਂ ਬਾਅਦ ਲਾਲਜੀਤ ਭੁੱਲਰ ਵੱਲੋਂ ਵੀ ਸੁਖਪਾਲ ਖਹਿਰਾ ਨੂੰ “ਐਰਾ ਗੈਰਾ ਨੇਹ ਨੱਥੂ ਖਹਿਰਾ” ਕਿਹਾ ਗਿਆ ਸੀ।
ਜਿਸ ਤੋਂ ਬਾਅਦ ਹੁਣ ਇੱਕ ਵਾਰ ਫੇਰ ਸੁਖਪਾਲ ਖਹਿਰਾ ਵੱਲੋਂ ਲਾਲਜੀਤ ਭੁੱਲਰ ਨੂੰ ਜਾਵਬ ਦਿੰਦੇ ਹੋਏ ਕਿਹਾ ਕਿ ਸਿੱਖ ਇਤਿਹਾਸ ਨੂੰ ਲੈ ਕੇ ਭੁੱਲਰ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਸਿੱਖ ਇਤਿਹਾਸ ਚੰਗੀ ਤਰ੍ਹਾਂ ਪੜ੍ਹ ਲੈਣ, ਸੁਖਪਾਲ ਖਹਿਰਾ ਨੇ ਕਿਹਾ ਕਿ ਲਾਲਜੀਤ ਸਿੰਹਾਂ ਤੈਨੂੰ ਇਤਿਹਾਸ ਸਮਝਾਈਏ ਕਿ “ਐਰਾ ਗੈਰਾ ਨੇਹ ਨੱਥੂ ਖਹਿਰਾ” ਦਾ ਮਤਲਬ ਕੀ ਹੁੰਦਾ ਹੈ। ਅੱਗੇ ਤੋਂ ਜਿਸ ਗੱਲ ਦਾ ਗਿਆਨ ਨਾ ਹੋਵੇ ਉੱਥੇ ਮੂੰਹ ਬੰਦ ਰੱਖਣਾ ਚੰਗਾ ਹੁੰਦਾ ਹੈ।