ਅਫਗਾਨਿਸਤਾਨ ਦੀ ਮਸਜਿਦ 'ਚ ਬੰਬ ਧਮਾਕਾ, ਕਰੀਬ 20 ਲੋਕਾਂ ਦੀ ਮੌਤ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 18 ਅਗਸਤ 2022- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਲਾਕੇ ਖੈਰ ਖਾਨਾ ਦੀ ਇਕ ਮਸਜਿਦ ਵਿਚ ਹੋਏ ਬੰਬ ਧਮਾਕੇ ਨਾਲ ਕਰੀਬ 20 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਇਸ ਵਾਰਦਾਤ ਵਿਚ ਕਰੀਬ 40 ਲੋਕ ਜ਼ਖਮੀ ਹੋ ਗਏ। ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਦੀ ਜਿੰਮੇਵਾਰ ਨਹੀਂ ਲਈ ਹੈ।