ਚੋਰੀ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਚੋਰ ਕਾਬੂ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 18 ਅਗਸਤ 2022- ਥਾਣਾ ਮੁਕੰਦਪੁਰ ਚ ਏ ਐਸ ਆਈ ਅਵਤਾਰ ਸਿੰਘ ਨੇ ਚੋਰੀ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੇ ਦਿੱਤੇ ਬਿਆਨਾਂ ਵਿਚ ਨਰਿੰਦਰ ਸਿੰਘ ਪੁੱਤਰ ਹੰਣਸਾ ਸਿੰਘ ਵਾਸੀ ਮੁਕੰਦਪੁਰ ਥਾਣਾ ਮੁਕੰਦਪੁਰ ਦੇ ਦਰਜ ਰਜਿਸਟਰ ਕਰਵਾਇਆ ਕਿ ਉਸਦੇ ਘਰ ਪਾਸ ਪ੍ਰਦੀਪ ਕੁਮਾਰ ਉਰਫ ਘੁੰਗਰੂ ਪੁੱਤਰ ਰਾਮ ਚੰਦਰ ਰਹਿੰਦਾ ਹੈ ਉਸਨੇ ਆਪਣੇ ਘਰ ਦੇ ਪਾਸ ਇੱਕ ਸੇਂਡ ਬਣੀ ਹੋਈ ਸੀ ਜਿਸ ਵਿੱਚ ਇੱਕ ਡਰੰਮ ਲੋਹਾ ਵਿੱਚ ਕਣਕ ਪਾ ਰੱਖੀ ਹੋਈ ਜੋ ਉਸ ਵਿੱਚੋਂ ਕਣਕ ਚੋਰੀ ਹੋ ਗਈ ਸੀ।
ਜਿਸ ਤੋਂ ਬਾਅਦ ਉਸਨੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਜੋ ਮਿਤੀ 16ਅਗਸਤ ਨੂੰ ਉਸਦੇ ਵਾੜੇ ਵਿੱਚੋਂ ਪ੍ਰਦੀਪ ਕੁਮਾਰ ਕਣਕ ਦਾ ਬੋਰਾ ਲੈ ਕੇ ਜਾਂਦਾ ਦਿਖਾਈ ਦਿੱਤਾ ਜੋ ਡੰਰਮ ਵਿੱਚ ਕਣਕ ਦੇਖਣ ਤੇ ਪਤਾ ਕੀਤਾ ਤਾਂ ਉਸ ਵਿੱਚੋਂ 2-3 ਕੁਆਇੰਟਲ ਕਣਕ ਚੋਰੀ ਹੋ ਗਈ ਸੀ ਜੋ ਆਪਣੇ ਗੁਆਂਢੀਕਮਲਜੀਤ ਸਿੰਘ ਨਾਲ ਗੱਲ ਕੀਤੀ ਜਿਸਨੇ ਦੱਸਿਆ ਕਿ 10 ਫੁੱਟ ਲੰਬਾ ਪਾਇਪ 4 ਇੰਚ ਲੋਹੇ , 5 ਇੰਚ ਦਾ ਫਿਕਸਇੰਜਣ ਵਾਲੀ ਪੱਖੀ ਚੋਰੀ ਹੋਇਆ ਹੈ ਅਤੇ ਰੌਲਾ ਸੁਣ ਕੇ ਵਿਨੈ ਵੀ ਆ ਗਿਆ ਜਿਸਨੇ ਦੱਸਿਆ ਉਸ ਦਾ ਮੋਬਾਇਲ ਫੋਨ ਵੀ ਚੋਰੀ ਹੋਇਆ ਹੈ ਜੋ ਨਰਿੰਦਰ ਕੁਮਾਰ ਦੇ ਬਿਆਨਾ ਦੇ ਆਧਾਰ ਤੇ ਪ੍ਰਦੀਪ ਕੁਮਾਰ ਉਰਫ ਘੁੰਗਰੂ ਪੁੱਤਰ ਰਾਮ ਚੰਦਰ ਵਾਸੀ ਮੁਕੰਦਪੁਰ ਏ ਐਸ ਆਈ ਅਵਤਾਰ ਸਿੰਘ ਨੇ ਧਾਰਾ 457,380 ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਦੋਸ਼ੀ ਨੂੰ ਕਾਬੂ ਕਰ ਮੁਕੱਦਮਾ ਦਰਜ ਕੀਤਾ ਗਿਆ।
ਅਣਪਛਾਤੇ ਵਿਅਕਤੀ ਖਿਲਾਫ ਮੋਟਰਸਾਈਕਲ ਚੋਰੀ ਦਾ ਮਾਮਲਾ ਦਰਜ
ਨਵਾਂਸ਼ਹਿਰ 18 ਅਗਸਤ 2022- ਥਾਣਾ ਕਾਠਗੜ੍ਹ ਪੁਲਿਸ ਨੂੰ ਆਪਣੀ ਸ਼ਿਕਇਤ ਵਿਚ ਫਾਰੁਖ ਅਲੀ ਪੁੱਤਰ ਬਕਰੀਦੀ ਅਲੀ ਵਾਸੀ ਡੀ.ਕੇ.ਬੀ ਕਲੋਨੀ ਥਾਣੇਸਰ ਕੁਰੂਕਸ਼ੇਤਰ ( ਹਰਿਆਣਾ ) ਹਾਲ ਨਰਿੰਦਰ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਰੈਲਮਾਜਰਾ ਥਾਣਾ ਕਾਠਗੜ੍ਹ ਦਰਜ ਰਜਿਸਟਰ ਕਰਵਾਇਆ ਗਿਆ ਕਿ ਉਸਨੇ ਮਿਤੀ 2.ਅਗਸਤ ਨੂੰ ਰਾਤ ਆਪਣੇ ਘਰ ਦੇ ਬਾਹਰ ਆਪਣਾ ਮੋਟਰਸਾਇਕਲ ਨੰਬਰੀ HR 07 X 9342 ਖੜ੍ਹਾ ਕੀਤਾ ਸੀ ਜਦੋ ਉਸਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸਦਾ ਉਕਤ ਨੰਬਰੀ ਮੋਟਰਸਾਇਕਲ ਘਰ ਦੇ ਬਾਹਰ ਨਹੀ ਸੀ । ਉਹ ਆਪਣੇ ਮੋਟਰਸਾਇਕਲ ਦੀ ਆਪਣੇ ਤੋਰ ਪਰ ਭਾਲ ਕਰਦਾ ਰਿਹਾ ਜੋ ਉਸ ਨੂੰ ਮੋਟਰਸਾਇਕਲ ਨਹੀ ਮਿਲਿਆ ਫਿਰ ਉਹ ਆਪਣੇ ਘਰੇਲੂ ਕੰਮ ਕਾਰ ਦੇ ਸਬੰਧ ਵਿੱਚ ਆਪਣੇ ਸ਼ਹਿਰ ਕੁਰੂਕਸ਼ੇਤਰ ਚਲਾ ਗਿਆ ਸੀ ਵਾਪਸ ਆ ਕੇ ਉਸ ਨੇ ਆਪਣੇ ਉਕਤ ਨੰਬਰੀ ਮੋਟਰਸਾਇਕਲ ਦੀ ਕਾਫੀ ਭਾਲ ਕੀਤੀ ਪਰ ਕੋਈ ਵਿਅਕਤੀ ਮੋਟਰ ਮੋਟਰਸਾਇਕਲ ਚੋਰੀ ਕਰਕੇ ਲੈ ਨਾ ਮਲੂਮ ਲੈ ਗਿਆ ਜਿਸ ਦੇ ਬਿਆਨਾਂ ਉਪਰ ਏ.ਐਸ. ਆਈ ਗੁਰਮੁੱਖ ਰਾਮ ਨੇ ਮਾਮਲਾ ਦਰਜ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੈਰੋਇਨ ਸਮੇਤ ਇਕ ਕਾਬੂ - ਮਾਮਲਾ ਦਰਜ
ਨਵਾਂਸ਼ਹਿਰ 18 ਅਗਸਤ 2022- ਥਾਣਾ ਸਿਟੀ ਨਵਾਂਸ਼ਹਿਰ ਏ ਐਸ ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਡਾਕਟਰ ਅੰਬੇਦਕਰ ਭਵਨ ਪਿੰਡ ਮਹਿੰਦੀਪੁਰ ਗ਼ਸ਼ਤ ਦੇ ਸਬੰਧ ਵਿਚ ਜਾ ਰਿਹਾ ਸੀ ਤਾ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿਤਾ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾਹ ਕੇ ਆਪਣੇ ਪਜਾਮੇ ਵਿਚੋਂ ਇਕ ਲਿਫਾਫਾਂ ਨੁੰਮਾ ਚੀਜ ਸੁੱਟ ਦਿੱਤੀ ਤਾ ਜਿਸ ਏ ਐਸ ਆਈ ਕਸ਼ਮੀਰ ਸਿੰਘ ਵਲੋਂ ਸ਼ੱਕ ਹੋਣ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸ਼ਿਵ ਕੁਮਾਰ ਪੁੱਤਰ ਪੋਲੋ ਰਾਮ ਵਾਸੀ ਭੰਮੀਆ ਥਾਣਾ ਗੜਸ਼ੰਕਰ ਦੱਸਿਆ ਜਿਸ ਵਲੋ ਸੁੱਟੀ ਲਿਫਾਫੇ ਵਿਚ ਹੈਰੋਇੰਨ ਜਾਪਣ ਤੇ ਏ ਐਸ ਆਈ ਕਸ਼ਮੀਰ ਸਿੰਘ ਨੇ ਥਾਣਾ ਸਿਟੀ ਨਵਾਸ਼ਹਿਰ ਫੋਨ ਕਰਕੇ ਇਤਲਾਹ ਦਿੱਤੀ ਕਿ ਮੌਕਾ ਪਰ ਸਮਰੱਥ ਅਧਿਕਾਰੀ ਭੇਜੋ ਜਿਸ ਤੇ ਏ ਐਸ ਆਈ ਬਲਵੀਰ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆ ਗਏ ਜਿਸ ਦੌਰਾਨ 5 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਖਿਲਾਫ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਗਈ।