ਨਿਊਯਾਰਕ ਟਾਈਮਜ਼ ’ਚ ਤਸਵੀਰ ਬਾਰੇ ਭਾਜਪਾ ਆਗੂ ਨੇ ਕੀਤਾ ਵੱਡਾ ਦਾਅਵਾ, ਪੜ੍ਹੋ ਵੇਰਵਾ
ਨਵੀਂ ਦਿੱਲੀ, 19 ਅਗਸਤ, 2022: ਨਿਊਯਾਰਕ ਟਾਈਮਜ਼ ਵਿਚ ਮਨੀਸ਼ ਸਿਸੋਦੀਆ ਵੱਲੋਂ ਸਿੱਖਿਆ ਖੇਤਰ ਵਿਚ ਕੀਤੇ ਕੰਮਾਂ ਦੀ ਖਬਰ ਛਪਣ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵੇ ਤੋਂ ਬਾਅਦ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਇਕ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਨਿਊਯਾਰਕ ਟਾਈਮਜ਼ ਅਤੇ ਖਲੀਲ ਟਾਈਮਜ਼ ਵਿਚ ਇਕੋ ਜਿਹੀ ਖਬਰ ਤੇ ਤਸਵੀਰਾਂ ਦਾ ਛਪਣਾ ਸਾਬਤ ਕਰ ਸਕਦਾ ਹੈ ਕਿ ਇਹ ਪੇਡ ਨਿਊਜ਼ ਹੈ।
ਉਹਨਾਂ ਦੋਵਾਂ ਅਖਬਾਰਾਂ ਦੀਆਂ ਤਸਵੀਰਾਂ ਵੀ ਟਵੀਟ ਕੀਤੀਆਂ ਹਨ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਜਰੀਵਾਲ ਵਰਗਾ ਦਾਅਵਾ ਟਵਿੱਟਰ ’ਤੇ ਕਰਨ ਤੋਂ ਬਾਅਦ ਅਮਿਤ ਚੰਦਨ ਨਾਂ ਦੇ ਵਿਅਕਤੀ ਨੇ ਨਿਊਯਾਰਕ ਟਾਈਮਜ਼ ਦੇ ਅੱਜ ਦੀ ਅਖਬਾਰ ਦੀ ਤਸਵੀਰ ਟਵੀਟ ਕਰ ਕੇ ਲਿਖਿਆ ਹੈ ਕਿ ਨਿਊਯਾਰਕ ਟਾਈਮਜ਼ ਵਿਚ ਅਜਿਹਾ ਕੁਝ ਨਹੀਂ ਛਪਿਆ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ।
ਵੇਖੋ ਕਪਿਲ ਮਿਸ਼ਰਾਂ ਵੱਲੋਂ ਟਵੀਟ ਤਸਵੀਰਾਂ ਤੇ ਅਮਿਤ ਚੰਦਨ ਵੱਲੋਂ ਟਵੀਟ ਅਖਬਾਰ ਦੀ ਤਸਵੀਰ: