ਨਵਾਂ ਸ਼ਹਿਰ ਅਪਰਾਧਨਾਮਾ
ਅਣਪਛਾਤੇ ਵਾਹਨ ਚਾਲਕ ਦੀ ਟੱਕਰ ਨਾਲ 1 ਦੀ ਮੌਤ ਮਾਮਲਾ ਦਰਜ
ਰਾਜ ਬੰਗਾ
ਨਵਾਂਸ਼ਹਿਰ, 19 ਅਗਸਤ 2022 ਥਾਣਾ ਬਹਿਰਾਮ ਪੁਲਿਸ ਨੇ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਆਪਣੇ ਦਿੱਤੇ ਬਿਆਨਾਂ ਵਿਚ
ਅਨਿਲ ਰਿਸ਼ੀ ਪੁੱਤਰ ਸ਼ਨਿਚਰ ਰਿਸ਼ੀ ਵਾਸੀ ਲਈ ਨਹੀਂ ਬਿਰੌਲੀ ਰੁਪਾਉਲੀ ਪੂਰਨਿਆਂ ਬਿਹਾਰ ਹਾਲ ਵਾਸੀ ਕਟਾਰੀਆਂ ਥਾਣਾ ਬਹਿਰਾਮ ਦਰਜ ਕਰਵਾਇਆ ਗਿਆ ਕਿ ਉਸ ਦੇ ਤਾਏ ਦਾ ਲੜਕਾ ਵਿੱਕੀ ਰਿਸ਼ੀ ਪੁੱਤਰ ਬ੍ਰਹਮਪਤੀ ਰਿਸ਼ੀ ਵਾਸੀ ਬਿਰੋਲੀ , ਰੁਪਾਉਲੀ ਪੂਰਨਿਆਂ ਬਿਹਾਰ ਪਿੰਡ ਕਟਾਰੀਆ ਵਿਖੇ ਮਿਹਨਤ ਮਜਦੂਰੀ ਕਰਦਾ ਸੀ । ਇਸ ਦਾ ਸਾਰਾ ਪਰਿਵਾਰ ਬਿਹਾਰ ਵਿਖੇ ਹੀ ਰਹਿੰਦਾ ਹੈ 18-ਅਗਸਤ ਨੂੰ 4 ਵਜੇ ਸਵੇਰੇ ਖੇਤਾਂ ਵਿਚ ਕੰਮ ਕਰਨ ਲਈ ਉਹ ਅਤੇ ਵਿੱਕੀ ਰਿਸੀ ਜਾ ਰਹੇ ਸੀ ਜਦੋਂ ਉਹ ਕਟਾਰੀਆ ਅੱਡੇ ਤੋਂ ਪੈਂਦਲ ਹੀ ਕੋਟ ਫਤੂਹੀ ਰੋਡ ਠੇਕਾ ਸ਼ਰਾਬ ਤੋਂ ਥੌੜਾ ਅੱਗੇ ਪੁੱਜੇ ਤਾਂ ਵਿੱਕੀ ਰਿਸ਼ੀ ਜੋ ਉਸ ਤੋਂ ਕੁਝ ਕਦਮ ਪਿੱਛੇ ਸੀ ਕਟਾਰੀਆ ਤੋਂ ਇੱਕ ਟਰੱਕ ਜੇ ਬੜੀ ਤੇਜ ਰਫਤਾਰ ਨਾਲ ਆਇਆ ਅਤੇ ਟਰੱਕ ਚਾਲਕ ਨੇ ਬੜੀ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਵਿੱਕੀ ਰਿਸ਼ੀ ਦੇ ਉਪਰ ਉਸ ਦੇ ਸਾਹਮਣੇ ਚੜਾ ਦਿੱਤਾ ਤੇ ਟਰੱਕ ਚਾਲਕ ਟਰੱਕ ਭਜਾ ਕੇ ਲੈ ਗਿਆ ਜਿਸ ਦਾ ਨੰਬਰ ਵੀ ਉਹ ਨਹੀਂ ਪੜ ਸਕਿਆ । ਉਹ ਰਾਹਗੀਰਾ ਦੀ ਮਦਦ ਨਾਲ ਵਿੱਕੀ ਰਿਸ਼ੀ ਨੂੰ ਸਿਵਲ ਹਸਪਤਾਲ ਬੰਗਾ ਲਿਜਾਂਦੇ ਸਮੇਂ ਰਸਤੇ ਵਿਚ ਹੀ ਵਿੱਕੀ ਰਿਸ਼ੀ ਦੀ ਮੌਤ ਹੋ ਗਈ। ਜਿਸਤੇ ਏ ਐਸ ਆਈ ਸੰਦੀਪ ਕੁਮਾਰ ਵਲੋਂ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਦਗਾਰਾ279,304 ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ।
ਹੈਰੋਇਨ ਸਮੇਤ ਨੌਜਵਾਨ ਕਾਬੂ ਮਾਮਲਾ ਦਰਜ
ਜਿਲਾ ਪੁਲਿਸ ਵਲੋਂ ਇਕ ਵਿਅਕਤੀ ਖਿਲਾਫ ਐਨ ਡੀ ਪੀ ਐਸ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਏ ਐਸ.ਆਈ ਸੁਰਿੰਦਰ ਕੁਮਾਰ ਸੀ.ਆਈ.ਆਈ ਸਟਾਫ ਨਵਾਂਸ਼ਹਿਰ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਪਿੰਡ ਮਹਾਲੋ ਮੌਜੂਦ ਸੀ ਤਾਂ ਬੰਗਾ ਸਾਈਡ ਤਰਫੋਂ ਮੋਟਰਸਾਈਕਲ ਪਰ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ , ਜਿਨ੍ਹਾਂ ਨੂੰ ਰੁੱਕਣ ਦਾ ਇਛਾਰਾ ਕੀਤਾ ਤਾਂ ਮੋਟਰਸਾਈਕਲ ਸਵਾਰ ਨੇ ਯਕਦਮ ਬਰੇਕ ਮਾਰੀ ਤਾਂ ਮੋਟਰਸਾਈਕਲ ਬੰਦ ਹੋ ਗਿਆ ਤਾਂ ਮੋਟਰਸਾਈਕਲ ਸਵਾਰ ਦੋ ਪਿੱਛੇ ਬੈਠੇ ਵਿਅਕਤੀ ਨੇ ਮੋਟਰਸਾਈਕਲ ਤੋਂ ਥੱਲੇ ਉੱਤਰਦੇ ਨੇ ਚਲਾਕੀ ਨਾਲ ਆਪਣੀ ਪਹਿਨੀ ਹੋਈ ਪਜਾਮਾ ਵਿਚੋਂ ਲਿਫ਼ਾਫ਼ਾ ਕੱਢ ਕੇ ਬਾਹਰ ਸੁੱਟ ਦਿੱਤਾ। ਜਿਨ੍ਹਾਂ ਨੂੰ ਸ਼ੱਕ ਹੋਣ ਤੇ ਰੋਕ ਕੇ ਨਾ ਪਤਾ ਪੁੱਛਿਆ ਤਾਂ ਦੋਨੋਂ ਨੌਜਵਾਨਾ ਮਨਦੀਪ ਸਿੰਘ ਉਰਫ ਮਿੰਟੂ ਪੁੱਤਰ ਲਸ਼ਕਰ ਸਿੰਘ ਅਤੇ ਸੁੱਚਾ ਰਾਮ ਪੁੱਤਰ ਲਾਲ ਚੰਦ ਵਾਸੀਆਨ ਸੋਇਤਾ ਥਾਣਾ ਰਾਹੋਂ , ਜਿਨ੍ਹਾਂ ਸ਼ਹੀਦ ਭਗਤ ਸਿੰਘ ਦੱਸਿਆ ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਵੱਲੋਂ ਸੁੱਟੀ ਲਿਫਾਫੇ ਵਿੱਚੋਂ 35 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਧਾਰਾ 21,29 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਕੀਤਾ ਗਿਆ।
ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ - ਮਾਮਲਾ ਦਰਜ
ਨਵਾਂਸ਼ਹਿਰ ਪੁਲਿਸ ਵਲੋਂ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ ਐਸ ਆਈ ਜਸਵਿੰਦਰ ਸਿੰਘ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ ਕਿ ਏ.ਐਸ.ਆਈ ਪਵਨ ਕੁਮਾਰ -ਸਮੇਤ ਪੁਲਿਸ ਪਾਰਟੀ ਨਾਲ ਭੈੜੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ਬਰਨਾਲਾ ਕਲਾਂ - ਗੇਟ ਨਵਾਂਸ਼ਹਿਰ ਮੌਜੂਦ ਸੀ ਤਾਂ ਬਰਨਾਲਾ ਕਲਾ ਸਾਈਡ ਤੋਂ ਇੱਕ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਹੈ , ਜੋ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੀ ਪਹਿਨੀ ਹੋਈ ਪੈਟ ਦੀ ਜੇਬ ਵਿੱਚੋਂ ਇੱਕ ਲਿਫਾਫਾਂ ਕੱਢ ਕੇ ਸੁੱਟ ਦਿੱਤਾਂ ।ਜਿਸ ਨੂੰ ਏ ਐਸ ਆਈ ਪਵਨ ਕੁਮਾਰ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਸ਼ੱਕ ਦੀ ਬਿਨਾਂ ਤੇ ਕਾਬੂ ਕੀਤਾ ਤਾ ਸੂਟੇ ਹੋਏ ਲਿਫ਼ਾਫੇ ਵਿਚ ਨਸ਼ੀਲੀਆਂ ਗੋਲੀਆਂ ਹੋਣ ਤੇ ਕਾਰਵਾਈ ਲਈ ਸਮਰੱਥ ਅਧਿਕਾਰੀ ਏ ਐਸ ਆਈ ਜਸਵਿੰਦਰ ਸਿੰਘ ਨੂੰ ਮੌਕਾਤੇ ਬੁਲਾਇਆ ਜਿਨ੍ਹਾਂ ਨੇ ਸੁੱਟੇ ਹੋਏ ਲਿਫਾਫਾ ਵਿਚੋਂ 100 ਨਸ਼ੀਲੀਆ ਗੋਲੀਆ ਬਿਨਾਂ ਮਾਰਕਾ ਬਰਾਮਦ ਹੋਣ ਤੇ ਪਿਯੂਸ ਮੁਰਗਾਈ ਪੁੱਤਰ ਵਿਮਲ ਕੁਮਾਰ ਵਾਸੀ ਮੁਹੱਲਾ ਲਾਲ ਚੌਂਕ ਨਵਾਂਸ਼ਹਿਰ ਖਿਲਾਫ ਧਾਰਾ 22 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ
ਅਣਪਛਾਤੇ ਵਿਅਕਤੀ ਖਿਲਾਫ ਲੁੱਟਾ ਖੋਹਾਂ ਦਾ ਮਾਮਲਾ ਦਰਜ
ਬਲਾਚੌਰ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਖਿਲਾਫ ਲੁੱਟ ਖੋਹ ਦਾ ਮਾਮਲਾ ਦਰਜ ਕੀਤਾ ਹੈ ਆਪਣੀ ਸ਼ਿਕਇਤ ਵਿਚ ਕੁਲਵਿੰਦਰ ਕੌਰ ਪਤਨੀ ਲੇਟ ਸੰਤੋਖ ਸਿੰਘ ਵਾਸੀ ਧੋਲਾ ਥਾਣਾ ਸਦਰ ਬਲਾਚੋਰ ਆਪਣੇ ਘਰੇਲੂ ਕੰਮਕਾਰ ਲਈ ਗੁਆਂਢਣ ਮਨਿੰਦਰ ਕੌਰ ਨੂੰ ਐਕਟਿਵਾ ਤੇ ਨਾਲ ਲੈ ਕੇ ਗਈ ਸੀ । ਕੰਮਕਾਜ ਮੁਕਾ ਕੇ ਵਾਪਿਸ ਘਰ ਜਾ ਰਹੀਆਂ ਸੀ ਤਾਂ ਇੱਕ ਨੌਜਵਾਨ ਸੀ ਜੋ ਬੜੀ ਤੇਜ਼ੀ ਨਾਲ ਆਇਆ ਜਿਸਨੂੰ ਮੇਰੇ ਸੱਜੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਝਪਟ ਮਾਰ ਕੇ ਖੋਹ ਕੇ ਬਲਾਚੋਰ ਸਾਇਡ ਨੂੰ ਭੱਜ ਗਿਆ । ਦਿੱਤੇ ਬਿਆਨਾ ਦੇ ਅਧਾਰ ਉਪਰ ਏ.ਐਸ.ਆਈ ਪ੍ਰੇਮ ਲਾਲ ਨੇ ਧਾਰਾ 379 ਬੀ ਆਈਪੀਸੀ- ਐਕਟ ਤਹਿਤ ਮਾਮਲਾ ਦਰਜ ਕਰ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੈਰੋਇਨ ਸਮੇਤ ਨੌਜਵਾਨ ਕਾਬੂ ਮਾਮਲਾ ਦਰਜ
ਜਿਲਾ ਪੁਲਿਸ ਵਲੋਂ ਇਕ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ ਆਈ ਮਨਜੀਤ ਲਾਲ ਥਾਣਾ ਸਦਰ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ਲਈ ਨਵਾਂਸ਼ਹਿਰ ਤੋਂ ਲੰਗੜੋਆ ਹੁੰਦੇ ਹੋਏ ਸੁਨਾਵਾ ਵੱਲ ਜਾ ਰਹੇ ਸੀ , ਜਦੋਂ ਪੁਲਿਸ ਪਾਰਟੀ ਬਾਈਪਾਸ ਲੰਗੜੋਆ ਦੇ ਨੇੜੇ ਗੁਰਵਿੰਦਰ ਢਾਬਾ ਪਾਸ ਪੁੱਜੀ ਤਾਂ ਲੰਗੜੋਆਂ ਪਲਾਟਾਂ ਵੱਲੋਂ ਇੱਕ ਵਿਅਕਤੀ ਪੈਦਲ ਆਉਂਦਾ ਸੀ , ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਜੇਬ ਵਿੱਚੋਂ ਇੱਕ ਲਿਫਾਫਾ ਸੜਕ ਤੇ ਸੁੱਟ ਕੇ ਪਿੱਛੇ ਨੂੰ ਮੁੜ ਪਿਆ , ਜਿਸ ਨੂੰ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰੋਸ਼ਨ ਲਾਲ ਉਰਫ ਰੋਸ਼ੀ ਪੁੱਤਰ ਗੁਰਸ਼ਿੰਦਰ ਪਾਲ ਵਾਸੀ ਥਾਂਦੀਆਂ ਥਾਣਾ ਸਦਰ ਬੰਗਾ ਹਾਲ ਵਾਸੀ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਦੱਸਿਆ।ਜਿਸ ਵਲੋ ਸੜਕ ਤੇ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 05 ਗ੍ਰਾਮ ਹੈਰੋਇਨ ਬਰਾਮਦ ਹੋਈ।ਜਿਸ ਤੇ ਧਾਰਾ 21,61,85, ਐਨਡੀਪੀਐਸ ਤਹਿਤ ਮਾਮਲਾ ਦਰਜ ਕਰ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ।