ਸ਼੍ਰੀ ਜੈ ਚੰਦ ਮੈਨੇਜਰ ਨਮਿਤ ਅੰਤਿਮ ਅਰਦਾਸ 21 ਅਗਸਤ ਨੂੰ ਹੋਵੇਗੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 19 ਅਗਸਤ 2022-ਸ਼੍ਰੀਮਤੀ ਗੁਰਦੀਪ ਕੌਰ, ਸੀਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਪਤੀ, ਇਸ਼ਮੀਤ ਖੋਖਰ ਕੈਨੇਡਾ, ਕਮਲਪ੍ਰੀਤ ਕੌਰ ਆਸਟ੍ਰੇਲੀਆ ਦੇ ਪਿਤਾ ਸ਼੍ਰੀ ਜੈ ਚੰਦ, ਸੇਵਾ ਮੁਕਤ ਮੈਨੇਜਰ, ਓਰੀਐਂਟਲ ਬੈਂਕ ਆਫ਼ ਕਮਾਰਸ ਨਮਿਤ ਅੰਤਿਮ ਅਰਦਾਸ, 21 ਅਗਸਤ, ਦਿਨ ਐਤਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਗੁਰਦੁਆਰਾ ਗਰੀਨ ਐਵੀਨਿਊ, ਚਹਿਲ ਰੋਡ, ਫ਼ਰੀਦਕੋਟ ਵਿਖੇ ਹੋਵੇਗੀ । ਇਸ ਦੁੱਖ ਦੀ ਘੜੀ 'ਚ ਖੋਖਰ ਪ੍ਰੀਵਾਰ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਫ਼ਰੀਦਕੋਟ ਦੇ ਅਧਿਕਾਰੀਆਂ, ਕਰਮਚਾਰੀਆਂ, ਬੈਂਕਾਂ ਦੇ ਅਧਿਕਾਰੀਆਂ-ਕਰਮਚਾਰੀਆਂ, ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।