ਕਾਂਗਰਸ ਪਾਰਟੀ ਨੇ ਸਿਆਸੀ ਕਿੜ ਕੱਢਣ ਲਈ ਐਨ ਡੀ ਪੀ ਐੱਸ ਕੇਸ ਪਾਇਆ - ਮਜੀਠੀਆ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 19 ਅਗਸਤ 2022 - ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕੇ ਕਾਂਗਰਸ ਪਾਰਟੀ ਨੇ ਸਿਆਸੀ ਕਿੜ ਕੱਢਣ ਲਈ ਮੇਰੇ ਤੇ ਝੂਠਾ ਐਨ ਡੀ ਪੀ ਐੱਸ ਦਾ ਕੇਸ ਦਰਜ ਕਰਵਾਇਆ ਇਹ ਸ਼ਬਦ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਲੋ ਜ਼ਮਾਨਤ ਮਿਲਣ ਤੇ ਗੁਰਦੁਆਰਾ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਪਰਿਵਾਰ ਸਮੇਤ ਪੁੱਜ ਕੇ ਸ਼ੁਕਰਾਨਾ ਕਰਨ ਉਪਰੰਤ ਗੱਲਬਾਤ ਕਰਦਿਆਂ ਕਹੇ।
ਉਨ੍ਹਾਂ ਕਿਹਾ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਮਰਜ਼ੀ ਦੇ ਪੁਲੀਸ ਅਧਿਕਾਰੀਆਂ ਨੂੰ ਅਹੁਦੇ ਤੇ ਤਾਇਨਾਤ ਕਰਕੇ ਉਨ੍ਹਾਂ ਦਾ ਸਿਆਸੀ ਭਵਿੱਖ ਖ਼ਰਾਬ ਕਰਨ ਲਈ ਝੂਠੇ ਕੇਸ ਦਰਜ ਕਰਵਾਏ ਗਏ। ਅਜਿਹਾ ਤਾਂ ਕੋਈ ਪਿੰਡ ਦਾ ਸਰਪੰਚ ਵੀ ਨਹੀਂ ਕਰਦਾ ਕਿ ਕਿਸੇ ਦਾ ਭਵਿੱਖ ਖ਼ਰਾਬ ਕਰਨ ਲਈ ਐਨ ਡੀ ਪੀ ਐੱਸ ਦਾ ਪਰਚਾ ਦਰਜ ਕਰਵਾਏ।
ਮਜੀਠੀਆ ਨੇ ਕਿਹਾ ਕਿ ਜੇਲ੍ਹ ਵਿਚ ਜਾਣ ਤੋ ਬਾਅਦ ਉਨ੍ਹਾਂ ਨੇ ਬਹੁਤਾ ਸਮਾ ਪ੍ਰਮਾਤਮਾ ਦੀ ਭਗਤੀ ਵਿਚ ਲਾਇਆਂ ਹੈ ਗੁਰੂ ਮਹਾਰਾਜ ਨਾਲ ਜੁੜਨ ਲਈ ਜੇਲ੍ਹ ਵਧੀਆ ਇਕਾਂਤ ਜਗ੍ਹਾ ਹੈ ਜਿੱਥੇ ਸਰੀਰਕ ਤੌਰ ਤੇ ਵੀ ਫਿਟਨੈੱਸ ਹੁੰਦੀ ਹੈ ਇਸ ਕਰਕੇ ਹਰੇਕ ਆਦਮੀ ਨੂੰ ਇਕ ਵਾਰ ਜੇਲ੍ਹ ਜ਼ਰੂਰ ਜਾਣਾ ਚਾਹੀਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਜਿੰਨੇ ਝੂਠੇ ਵਾਅਦੇ ਇਨ੍ਹਾਂ ਨੇ ਕੀਤੇ ਹਨ ਉਨ੍ਹਾਂ ਵਿਚ ਇਕ ਵੀ ਪੂਰਾ ਨਹੀਂ ਕੀਤਾ।
ਸਿਹਤ ਸਿੱਖਿਆ ਵਿਚ ਕੋਈ ਸੁਧਾਰ ਨਹੀਂ ਹੋਇਆ।ਪੰਜਾਬ ਦੇ ਲੋਕਾਂ ਨੂੰ ਸਬਜ਼ਬਾਗ ਦਿਖਾਵੇ ਪਿੱਛੇ ਲਾਇਆ ਗਿਆ ਸੀ ਹੁਣ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਹੈ।ਪੱਤਰਕਾਰਾਂ ਵਲੋ ਆਮ ਆਦਮੀ ਦੇ ਵਿਧਾਇਕਾ ਦੇ ਚਰਚਾ ਵਿਚ ਆਉਣ ਸਬੰਧੀ ਪੁੱਛਣ ਤੇ ਕਿਹਾ ਕੇ ਉਹ ਇਸ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ।ਮਜੀਠੀਆ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲਬਾਤ ਕਰਦਿਆਂ ਕਿ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੇ ਸੱਚੇ ਜੀਵਣ ਅਤੇ ਕਠਨਾਈਆਂ ਬਾਰੇ ਪਤਾ ਲੱਗਾ ਹੈ ਕਿਸ ਤਰ੍ਹਾਂ ਲੰਮੇ ਸਮੇਂ ਤੋ ਜੇਲ੍ਹ ਵਿਚ ਬੰਦ ਹਨ ਅਤੇ ਚੜ ਦੀ ਕਲਾ ਵਿਚ ਹਨ।
ਜਿਨ੍ਹਾਂ ਦੀ ਰਿਹਾਈ ਬਾਰੇ ਅਸੀਂ ਗੁਰੂ ਮਹਾਰਾਜ ਦੇ ਚਰਨਾ ਵਿਚ ਅਰਦਾਸ ਕਰਦੇ ਹਾਂ।ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ,ਸਤਿੰਦਰਜੀਤ ਸਿੰਘ ਛੱਜਲਵੱਡੀ ਹਲਕਾ ਜੰਡਿਆਲਾ ਗੁਰੂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਪੁੱਜੇ ਹੋਏ ਸਨ।