ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 23 ਅਗਸਤ ਨੂੰ ਕੀਤੀ ਜਾਵੇਗੀ ਬੀ.ਵਾਈ.ਜੇ.ਯੂ ਕੰਪਨੀ ਲਈ ਭਰਤੀ
ਰੋਹਿਤ ਗੁਪਤਾ
ਗੁਰਦਾਸਪੁਰ, 19 ਅਗਸਤ 2022 - ਪੰਜਾਬ ਸਰਕਾਰ ਵੱਲੋਂ ਸਰਕਾਰੀ ਖੇਤਰ ਦੇ ਨਿੱਜੀ ਖੇਤਰ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਹਨ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਨਿਧੀ ਕੁਮੁਦ ਬਾਮਬਾ ਦੀ ਅਗਵਾਈ ਹੇਠ ਮਿਤੀ 23 ਅਗਸਤ 2022 ਨੂੰ ਬੀ.ਵਾਈ.ਜੇ.ਯੂ ਕੰਪਨੀ ਲਈ ਸੈਂਟਰਲ ਸੇਲਜ ਐਗਜੀਕਿਊਟਿਵ ਦੀ ਭਰਤੀ ਲਈ ਇੱਕ ਪਲੇਸਮੈਂਟ ਕੈਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ ਨੇੇ ਦੱਸਿਆ ਕਿ ਇਸ ਅਸਾਮੀ ਲਈ ਯੋਗਤਾ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ (ਕੇਵਲ ਲੜਕੇ), ਜਿਹਨਾਂ ਦੀ ਉਮਰ 28 ਸਾਲ ਤੱਕ ਹੈ, ਉਹ ਇਸ ਕੈਂਪ ਵਿੱਚ ਇੰਟਰਿਵਊ ਦੇਣ ਲਈ ਯੋਗ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਚੁਣੇ ਗਏ ਪ੍ਰਾਰਥੀਆ ਨੂੰ 3 ਲੱਖ ਤੋ ਲੈ ਕੇ 3 ਲੱਖ 60 ਹਜ਼ਾਰ ਦਾ ਸਲਾਨਾ ਸੈਲਰੀ ਪੈਕੇਜ ਆਫਰ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਅਸਾਮੀ ਲਈ ਇੰਟਰਵਿਊ ਦੇਣ ਦੇ ਚਾਹਵਾਨ ਉਮੀਦਵਾਰਾਂ ਨੂੰ ਬੀ.ਵਾਈ.ਜੇ.ਯੂ ਕੰਪਨੀ ਵਲੋਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਖੋਲ੍ਹੇ ਜਾ ਰਹੇ ਨਵੇ ਟੀਊਸ਼ਨ ਸੈਂਟਰਾਂ ਵਿੱਚ ਭਰਤੀ ਕੀਤਾ ਜਾਵੇਗਾ।
ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਆਸਾਮੀ ਲਈ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀਆਂ ਕੋਲ ਕੰਪਿਊਟਰ ਸਕਿੱਲ ਅਤੇ ਗੱਲਬਾਤ ਕਰਨ ਦਾ ਚੰਗਾ ਗੁਣ ਹੋਣਾ ਲਾਜਮੀ ਹੈ। ਵੱਧ ਤੋਂ ਵੱਧ ਚਾਹਵਾਨ ਉਮੀਦਵਾਰ ਜੋ ਕਿ ਬੀ.ਵਾਈ.ਜੇ.ਯੂ ਕੰਪਨੀ ਰਾਹੀਂ ਐਜੁਕੇਸ਼ਨ ਸੈਕਟਰ ਵਿੱਚ ਇੱਕ ਵਧੀਆ ਕੈਰੀਅਰ ਬਣਾਉਣਾ ਚਾਹੁੰਦੇ ਹਨ, ਮਿਤੀ 23 ਅਗਸਤ 2022 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਬਲਾਕ-ਬੀ, ਕਮਰਾ ਨੰ: 217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 10:00 ਵਜੇ ਪਹੁੰਚਣ।