ਹੱਕਾਂ ਦੀ ਪ੍ਰਾਪਤੀ ਲਈ ਸੰਗਠਿਤ ਹੋਣਾ ਅਤਿ ਜ਼ਰੂਰੀ : ਫੈਡਰੇਸ਼ਨ ਆਗੂ
ਰਾੜਾ ਸਾਹਿਬ 19 ਅਗਸਤ 2022 - ਸ਼੍ਰੀ ਗੁਰੂ ਰਵਿਦਾਸ ਫੈਡਰੇਸਨ (ਰਜਿ) ਪੰਜਾਬ ਵੱਲੋਂ ਰਵਿਦਾਸੀਆਂ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਨ ਲਈ ਸੁਰੂ ਕੀਤੀਆਂ ਨੁੱਕੜ ਮੀਟਿੰਗਾਂ ਤਹਿਤ ਅੱਜ ਰਾਮ ਸਿੰਘ ਭੀਖੀ ਪ੍ਰਧਾਨ ਸਰਕਲ ਰਾੜਾ ਸਾਹਿਬ ਦੀ ਵਿਸੇਸ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਪਾਇਲ ਦੇ ਸਿਰਕੱਢ ਨਗਰ ਭੀਖੀ ਖੱਟੜਾ ਵਿਖੇ ਵਿਸੇਸ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੀ ਕੋਰ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਥਰੀਕੇ, ਰਸ਼ਪਾਲ ਸਿੰਘ ਜੀਰਖ ਸੀਨੀਅਜ ਆਗੂ, ਲਖਵੰਤ ਸਿੰਘ ਦਬੁਰਜੀ ਸੀਨੀਅਰ ਆਗੂ, ਬਾਬਾ ਗੁਰਿੰਦਰ ਸਿੰਘ ਢੋਡੇ ਆਦਿ ਨੇ ਸੰਬੋਧਨ ਕਰਦਿਆਂ ਸਮੇ ਸਮੇ ਤੇ ਆਈਆਂ ਰਾਜ ਅਤੇ ਕੇਂਦਰ ਸਰਕਾਰਾਂ ਨੇ ਰਵਿਦਾਸੀਆਂ ਸਮਾਜ ਦੇ ਹੱਕਾਂ ਅਤੇ ਹਿੱਤਾਂ ਨੂੰ ਹਮੇਸਾਂ ਅਣਗੋਲਿਆਂ ਕੀਤਾ ਹੈ ਜਿਸ ਕਰਕੇ ਸਮਾਜ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬੁਰੀ ਤਰਾਂ ਨਾਲ ਪਿਛੜ ਚੁੱਕਾ ਹੈ।
ਸਰਕਾਰਾਂ ਦੀਆਂ ਧੱਕੇਸਾਹੀਆਂ ਕਰਕੇ ਅੱਜ ਸੂਬੇ ਦਾ ਸਮੁੱਚਾ ਰਵਿਦਾਸੀਆਂ ਸਮਾਜ ਅੱਜ ਵੀ ਆਪਣੇ ਸੰਵਿਧਾਨਿਕ ਹੱਕਾਂ ਦੀ ਪ੍ਰਾਪਤੀ ਲਈ ਜੂਝ ਰਿਹਾ ਹੈ। ਸਮਾਜ ਦੇ ਗੈਰ ਸੰਗਠਿਤ ਹੋਣ ਦਾ ਹਰ ਸਿਆਸੀ ਪਾਰਟੀ ਨੇ ਫਾਇਦਾ ਚੁੱਕਿਆ ਹੈ। ਫੈਡਰੇਸ਼ਨ ਆਗੂਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਜੇਕਰ ਆਪਣੇ ਹੱਕ ਲੈਣੇ ਹਨ ਤਾਂ ‘‘ਪੜੋ-ਜੁੜੋ ਤੇ ਸੰਘਰਸ ਕਰੋ’’ ਦੇ ਸਿਧਾਂਤ ਤੇ ਪਹਿਰਾ ਦੇਣਾ ਹੀ ਪਵੇਗਾ।
ਇਸ ਮੀਟਿੰਗ ਵਿੱਚ ਕੋਰ ਕਮੇਟੀ ਮੈਂਬਰ ਸਰਦਾਰ ਦਲਜੀਤ ਸਿੰਘ ਥਰੀਕੇ, ਰਛਪਾਲ ਸਿੰਘ ਜੀਰਖ ਜਿਲਾ ਮੀਤ ਪ੍ਰਧਾਨ ਲੁਧਿਆਣਾ, ਟੇਕ ਸਿੰਘ ਭੀਖੀ ਸਕੱਤਰ ਸਰਕਲ ਰਾੜਾ ਸਾਹਿਬ, ਰਾਮ ਸਿੰਘ ਭੀਖੀ ਸਰਕਲ ਪ੍ਰਧਾਨ ਰਾੜਾ ਸਾਹਿਬ, ਜਰਨੈਲ ਸਿੰਘ ਖੱਟੜਾ ਮੀਤ ਪ੍ਰਧਾਨ ਪੰਜਾਬ, ਲਖਵੰਤ ਸਿੰਘ ਦਬੁਰਜੀ, ਸਲਿੰਦਰ ਸਿੰਘ ਬੱਗਾ ਸਰਪੰਚ ਪਿੰਡ ਕਿਲਾ ਹਾਂਸ, ਦਲਜੀਤ ਸਿੰਘ ਜੀਰਖ, ਹਰਮੇਲ ਸਿੰਘ ਪੰਚ, ਸੁਖਵਿੰਦਰ ਸਿੰਘ ਖੱਟੜਾ, ਬਲਦੇਵ ਸਿੰਘ ਗੋਗੀ ਫ਼ਿਰੋਜ਼ਪੁਰ, ਗੁਰਦੇਵ ਸਿੰਘ ਜਗੇੜਾ, ਸਰਪੰਚ ਰੂਪ ਸਿੰਘ ਫਿਰੋਜਪੁਰ, ਗੁਰਜੀਤ ਸਿੰਘ ਖਾਲਸਾ, ਰਣਜੀਤ ਸਿੰਘ ਭੀਖੀ, ਕੁਲਵੰਤ ਸਿੰਘ ਫੌਜੀ, ਜਰਨੈਲ ਸਿੰਘ ਭੀਖੀ, ਮਾਸਟਰ ਪ੍ਰੀਤਮ ਸਿੰਘ ਭੀਖੀ, ਗੁਰਦੀਪ ਸਿੰਘ ਭੀਖੀ, ਬਲਵਿੰਦਰ ਸਿੰਘ ਭੀਖੀ, ਹਰਬੰਸ ਸਿੰਘ ਭੀਖੀ, ਪੱਪੀ ਭੀਖੀ, ਸੂਬੇਦਾਰ ਸਵਰਨ ਸਿੰਘ ਭੀਖੀ, ਪਰਮਜੀਤ ਕੌਰ, ਲਖਵੀਰ ਕੌਰ, ਰਾਣੀ ਕੌਰ, ਕਰਨੈਲ ਕੌਰ, ਜਸਪਾਲ ਕੌਰ, ਬਲਜਿੰਦਰ ਕੌਰ ਅਤੇ ਭਿੰਦਰ ਕੌਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।