ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਕਮੇਟੀ ਦੀ ਚੋਣ 26 ਅਗਸਤ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ 19 ਅਗਸਤ 2022 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਪ੍ਰਰੀਤ ਸਿੰਘ ਖਾਨਪੁਰ ਦੀ ਪ੍ਰਧਾਨਗੀ ਹੇਠ ਚੀਮਾ ਖੁੱਡੀ ਗੁਰਦੁਆਰਾ ਸਾਹਿਬ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਜ਼ਿਲਾ ਕਮੇਟੀ ਦਾ ਡੇਲੀਗੇਟ ਇਜ਼ਲਾਸ 26 ਅਗਸਤ ਨੂੰ ਕਾਦੀਆਂ ਦਾਣਾ ਮੰਡੀ ਵਿੱਚ ਹੋਵੇਗਾ। ਇਸ ਦੌਰਾਨ ਜ਼ਿਲਾ ਕਮੇਟੀ ਦੀ ਚੋਣ ਕਰਕੇ ਨਵੀਂ ਟੀਮ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲਾ ਕਮੇਟੀ ਦੀ ਚੋਣ ਵੱਖ ਵੱਖ ਜ਼ੋਨਾ ਦੇ ਡੇਲੀਗੇਟਾ ਦੁਆਰਾ ਕੀਤੀ ਜਾਵੇਗੀ। ਨਵੀਂ ਕਮੇਟੀ ਦੀ ਚੋਣ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦੇ ਰਹਿੰਦੇ ਮਸਲਿਆਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਟਾਈਮ ਜ਼ਿਲਾ ਗੁਰਦਾਸਪੁਰ ਦੇ ਵੱਖ ਵੱਖ ਇਲਾਕਿਆਂ 'ਚੋਂ ਲੰਘ ਰਹੇ 2 ਐਕਸਪ੍ਰਰੈਸ ਵੇਅ ਨਾਲ ਸਬੰਧਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ। ਬਿਜਲੀ ਸੋਧ ਬਿੱਲ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਨੂੰ ਬਾਹਰ ਕਰਨਾ, ਕਰਜ਼ਾ ਮਾਫ਼ੀ ਅਤੇ ਹੋਰ ਜੋ ਮਸਲੇ ਦੇਸ਼ ਵਿਰੋਧੀ ਹਨ, ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਕੀਤੇ ਜਾਣਗੇ। ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਲਿਾਫ਼ ਵੱਡੇ ਸੰਘਰਸ਼ ਉਲੀਕੇ ਜਾਣਗੇ।
ਇਸ ਮੌਕੇ ਜ਼ਿਲਾ ਸਕੱਤਰ ਸੋਹਣ ਸਿੰਘ ਗਿੱਲ, ਭਜਨ ਸਿੰਘ ਹਰਵਿੰਦਰ ਸਿੰਘ ਮਸਾਣੀਆਂ, ਹਰਦੀਪ ਸਿੰਘ ਫੋਜੀ, ਗੁਰਪ੍ਰਰੀਤ ਕੌਰ, ਹਰਜੀਤ ਕੌਰ, ਹਰਵਿੰਦਰ ਸਿੰਘ ਖੁਜਾਲਾ, ਹਰਜੀਤ ਸਿੰਘ ਲੀਲ ਕਲਾਂ, ਝਿਰਮਲ ਸਿੰਘ ਬਜੁਮਾਣ, ਗੁਰਮੁਖ ਸਿੰਘ ਖਾਨਮੱਲਕ, ਅਨੂਪ ਸਿੰਘ ਸੁਲਤਾਨੀ, ਸੁਖਜਿੰਦਰ ਸਿੰਘ, ਸਤਨਾਮ ਸਿੰਘ ਮਧਰਾ, ਮਾਸਟਰ ਗੁਰਜੀਤ ਸਿੰਘ, ਰਣਬੀਰ ਸਿੰਘ ਡੁੱਗਰੀ, ਕੈਪਟਨ ਸਮਿੰਦਰ ਸਿੰਘ, ਅਨੂਪ ਸਿੰਘ, ਡਾਕਟਰ ਹਰਦੀਪ ਸਿੰਘ ਅਤੇ ਹੋਰ ਜ਼ਲਿ੍ਹਾ ਕਮੇਟੀ ਆਗੂ ਹਾਜ਼ਰ ਸਨ।