← ਪਿਛੇ ਪਰਤੋ
ਸਿਮਰਨਜੀਤ ਸਿੰਘ ਮਾਨ ਨੇ ਹਵਾਈ ਜਹਾਜ਼ਾਂ ਵਿਚ ਜਨੇਊ ਪਾ ਕੇ ਸਫਰ ਕਰਨ ’ਤੇ ਕੀਤਾ ਇਤਰਾਜ਼, ਵੇਖੋ ਵੀਡੀਓ ਚੰਡੀਗੜ੍ਹ, 19 ਅਗਸਤ, 2022: ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਦੇ ਐਮ ਪੀ ਸਿਮਰਨਜੀਤ ਸਿੰਘ ਮਾਨ ਨੇ ਹਵਾਈ ਜਹਾਜ਼ਾਂ ਵਿਚ ਜਨੇਊ ਪਾ ਕੇ ਸਫਰ ਕਰਨ ’ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਕਿਸੇ ਵੱਲੋਂ ਵੀ ਜਨੇਊ ਪਾ ਕੇ ਸਫਰ ਕਰਨ ’ਤੇ ਇਤਰਾਜ਼ ਹੈ। ਉਹਨਾਂ ਕਿਹਾ ਕਿ ਬਤੌਰ ਸਿੱਖ ਉਹ ਕਿਰਪਾਨ ਪਾ ਕੇ ਸਫਰ ਕਰ ਸਕਦੇ ਹਨ ਪਰ ਇਸ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਨੁੰ ਕਿਰਪਾਨ ਲੈ ਕੇ ਸੰਸਦ ਵਿਚ ਨਹੀਂ ਜਾਣ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਚੀਨ ਦੀ ਡੋਰ ਨੂੰ ਜਨੇਊ ਬਣਾ ਕੇ ਹਵਾਈ ਅਫਸਰ ਹੋ ਸਕਦਾ ਹੈ ਜੋ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਉਹਨਾਂ ਕਿਹਾ ਕਿ ਜੇਕਰ ਕ੍ਰਿਪਾਨ ’ਤੇ ਪਾਬੰਦੀ ਲਾਉਣੀ ਹੈ ਤਾਂ ਫਿਰ ਜਨੇਊ ’ਤੇ ਵੀ ਪਾਬੰਦੀ ਲਗਾਈ ਜਾਵੇ।
Total Responses : 928