ਠਾਣੇਵਾਲ ਵਿਖੇ ਸਭਿਆਚਾਰਕ ਮੇਲਾ 22 ਅਗਸਤ ਨੂੰ ਕਰਵਾਇਆ ਜਾਵੇਗਾ
ਬਲਰਾਜ ਸਿੰਘ ਰਾਜਾ
ਰਈਆ, 17 ਔਉਗੁਸਟ 2022 - ਸਭਿਆਚਰਕ ਮੇਲਾ ‘ਮੇਲਾ ਠਾਣੇਵਾਲ ਦਾ’ ਇਸ ਵਾਰ 22 ਅਗਸਤ ਦਿਨ ਸੋਮਵਾਰ ਨੂੰ ਮੇਨ ਰੋਡ ਪਿੰਡ ਠਾਣੇਵਾਲ ਵਿਖੇ ਕਰਵਾਇਆ ਜਾਵੇਗਾ। ਮੁੱਖ ਪ੍ਰਬੰਧਕ ਬਖਸ਼ੀ ਠਾਣੇਵਾਲ, ਸਾ. ਸਰਪੰਚ ਅਜਾਦ ਖਾਨਪੁਰ, ਬੱਲ ਬੁਤਾਲੇ ਵਾਲਾ ਅਤੇ ਗੁਰਪ੍ਰੀਤ ਬਾਬਾ ਬਕਾਲਾ ਦੀ ਜਾਣਕਾਰੀ ਮੁਤਾਬਿਕ ਇਸ ਵਾਰ ਨਾਮੀ ਕਲਾਕਾਰ ਹਿੰਮਤ ਸੰਧੂ, ਮਨਜੀਤ ਪੱਪੂ, ਦਰਸ਼ਨ ਲੱਖੇਵਾਲਾ, ਦਿਲਰਾਜ, ਗਾਇਕਾ ਜੋਬਨ ਘੁੰਮਣ, ਮਿੰਟੂ ਹੇਅਰ, ਹਾਸਰਾਸ ਕਲਾਕਾਰ ਭਾਨਾ ਭਗੌੜਾ ਅਤੇ ਮੰਚ ਸੰਚਾਲਨਾ ਬਲਵਿੰਦਰ ਪੱਖੋਕੇ ਕਰਨਗੇ। ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ।