ਸਰਕਾਰੀ ਬੇਰੁਖ਼ੀ ਕਾਰਨ ਅਪਰੈਟਿੰਸ ਲਾਇਨ ਮੈਨਜ ਨੇ ਰੋਸ ਵੱਜੋਂ ਕੀਤੀ ਸ਼ੁਰੂ ਭੁੱਖ ਹੜਤਾਲ
ਜੀ ਐਸ ਪੰਨੂ
ਪਟਿਆਲਾ, 19 ਅਗਸਤ 2022 - ਅਪੈ੍ਟਿੰਸ ਲਾਇਨ ਮੈਨ ਯੂਨੀਅਨ ਪੰਜਾਬ ਦੇ ਸਾਥੀਆਂ ਵੱਲੋਂ ਚੱਲ ਰਹੇ ਧਰਨੇ ਦੇ 23ਵੇ ਦਿਨ ਵੀ ਕੋਈ ਸੁਣਵਾਈ ਨਾ ਹੋਣ ਕਾਰਨ ਮਨੈਜਮੈਟ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਵੱਜੋਂ ਭੁੱਖ ਤੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਵੱਲੋਂ 27/07/2022 ਤੋਂ ਪਾਵਰਕਾਮ ਹੈਡ ਆਫਿਸ ਪਟਿਆਲਾ ਦੇ ਸਾਹਮਣੇ ਧਰਨਾ ਲਗਇਆ ਹੋਇਆਂ ਹੈ , ਜੋ ਕਿ ਮੈਨੇਜਮੈਂਟ ਵੱਲੋ 1690 ਸਹਾਇਕ ਲਾਈਨ ਮੈਨ ਦੀਆਂ ਪੋਸਟਾਂ ਵਿੱਚ ਤੁਗਲਕੀ ਫਰਮਾਨ ਮਾਰਕੇ ਪੇਪਰ ਰੱਖ ਦਿੱਤਾਂ ਜੋ ਕਿ ਅੱਜ ਤੱਕ ਕਦੇ ਹੋਇਆਂ ਹੀ ਨਹੀ , ਕਰੀਬ 8300 ਪੋਸਟਾਂ ਲਾਈਨ ਮੈਨਜ ਤੇ ਸਹਾਇਕ ਲਾਈਨ ਮੈਨਜ ਦੀਆਂ ਭਰਤੀਆਂ ਅਪੈ੍ਟਿਸਸਿਪ ਦੀ ਮੈਰਿਟ ਦੇ ਆਧਾਰ ਤੇ ਹੋਈਆਂ ਹਨ, ਸਮਝਣ ਨਹੀਂ ਆਉਂਦੀ ਹੈ ਕਿ ਇਹ ਹੁਣ ਕਿਉਂ ਰੱਖਿਆ ਗਿਆ ਹੈ?
ਉਨ੍ਹਾਂ ਦਾ ਕਹਿਣਾ ਹੈ ਕਿ ਅਸੀ ਇਹ ਪੇਪਰ ਕੈਂਸਲ ਕਰਾਉਣ ਲਈ ਪੱਕਾ ਮੋਰਚਾ ਲਾਇਆਂ ਹੋਇਆ ਹੈ, ਅੱਜ ਸਾਡੇ ਮੋਰਚੇ ਨੂੰ 23 ਵਾ ਦਿਨ ਹੈ,ਪਰ ਪਾਵਰ ਕਾਰਪੋਰੇਸ਼ਨ ਤੇ ਸਰਕਾਰ ਵੱਲੋਂ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ,ਸਾਡੇ ਕੁੱਝ ਸਾਥੀ ਪਿਛਲੇ ਦਿਨੀਂ ਪਾਵਰ ਕਾਰਪੋਰੇਸ਼ਨ ਹੈਡ ਆਫਿਸ ਪਟਿਆਲਾ ਦੀ ਟੈਂਕੀ ਉਪਰ ਚੜ ਗਏ ਸੀ,ਪਰ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਕਿ ਤੁਹਾਡੀ ਮੀਟਿੰਗ ਅਸੀਂ ਪੰਜਾਬ ਦੇ ਸੀ.ਐਮ.ਭਗਵੰਤ ਮਾਨ ਨਾਲ ਕਰਾਂ ਦਿੰਦੇ ਹਾਂ ਤਾਂ ਇਹ ਵਿਸ਼ਵਾਸ ਦਵਾਇਆ ਤਾਂ ਸਾਡੇ ਸਾਥੀ ਅਸੀਂ ਟੈਂਕੀ ਉਤਾਰੇ, ਤੇ ਹੁਣ ਦੇਖਣਾ ਆਹ ਹੈ ਕਿ ਸੀ.ਐਮ ਦਾ ਹਰਾਂ ਪੈਨ ਸਾਡੇ ਬੇਰੁਜ਼ਗਾਰ ਲਈ ਚਲਦਾ ਹੈ ਜਾਂ ਨਹੀਂ,ਪਰ ਇਥੇ ਦੇਖਣ ਯੋਗ ਇਹ ਹੈ ਕਿ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਸਮੇਂ-ਸਮੇ ਤੇ ਆਪਣੀਆਂ ਚਾਲਾਂ ਚਲਦੀ ਹੈ ਤੇ ਆਪਣੇ ਪੰਜਾਬ ਦੇ ਨੋਜਵਾਨਾਂ ਨੂੰ ਇਨ੍ਹਾਂ ਪੋਸਟਾਂ ਤੋਂ ਵਾਝਾਂ ਰੱਖਣ ਦੀਆਂ ਪਾਵਰ ਕਾਰਪੋਰੇਸ਼ਨ ਸ਼ੁਰੂ ਤੋਂ ਹੀ ਚਾਲਾਂ ਚਲਦੀ ਰਹਿੰਦੀ ਹੈ।
ਇਕ ਆਸ ਰੱਖ ਕੇ ਅਸੀਂ ਪਾਵਰ ਕਾਰਪੋਰੇਸ਼ਨ ਦੇ ਵਿਚ ਟ੍ਰੇਨਿੰਗ ਕੀਤੀ ਕਿ ਸ਼ਾਇਦ ਸਾਡਾ ਆਉਣ ਵਾਲਾ ਭਵਿੱਖ ਠੀਕ ਹੋਵੇ ਪਰ ਮੇਨੈਜਮੈਟ ਆਪਣੀ ਚਾਲਾਂ ਤੋ ਬਾਝ ਨਹੀਂ ਆਉਂਦੀ, ਸਾਨੂੰ ਪਿੱਛੇ ਛੱਡ ਕੇ ਇਹ ਟੈਸਟ ਲੈ ਕੇ ਪੰਜਾਬ ਦੇ ਨੋਜਵਾਨਾਂ ਦੇ ਭਵਿੱਖ ਤੇ ਸ਼ਰੇਆਮ ਡਾਕਾਂ ਮਾਰਨ ਦੀ ਤਿਆਰੀ ਵਿਚ ਹੈ,ਉਥੇ ਹੀ ਪ੍ਰਸ਼ਾਸਨ ਵੱਲੋਂ ਸੀ.ਐਮ ਦੀ ਮੀਟਿੰਗ ਦਵਾਉਣ ਲਈ ਇਕ ਹਫਤੇ ਦਾ ਟਾਈਮ ਮੰਗਿਆਂ ਗਿਆ ਸੀ,ਪਰ ਪ੍ਰਸ਼ਾਸਨ ਵੀ ਹੁਣ ਮੀਟਿੰਗ ਲਈ ਟਾਲ-ਮਟੋਲੇ ਕਰ ਰਿਹਾ ਹੈ ,ਜਿਸਦੇ ਰੋਸ ਵੱਜੋਂ ਅੱਜ ਅਪੈ੍ਟਿਸਸਿਪ ਦੇ 3 ਸਾਥੀ ਭੁੱਖ ਹੜਤਾਲ ਤੇ ਬੈਠ ਗਏ ਹਨ , ਅਵਤਾਰ ਸਿੰਘ,ਮੰਗਤ ਸਿੰਘ,ਹਰਮਨ ਸਿੰਘ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਰੀ ਯੂਨੀਅਨ ਮਰਨ ਵਰਤ ਤੇ ਬੈਠਣ ਦੀ ਤਿਆਰੀ ਵਿਚ ਹਾ । ਜਦੋਂ ਤੱਕ ਇਹ ਤੁਗਲਕੀ ਫਰਮਾਨ ਵਾਪਿਸ ਨਹੀਂ ਹੁੰਦਾ ਅਸੀਂ ਸਾਰੇ ਮਰਨ ਵਰਤ ਤੱਕ ਪਹੁੰਚਾਂਗੇ ।