ਰਾਜਪੁਰਾ ਵਿੱਚ ਕੱਪੜੇ ਦੇ ਤਿੰਨ ਸ਼ੋਅਰੂਮਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
- ਚੋਰਾਂ ਦੀਆਂ ਚੋਰੀ ਕਰਦਿਆਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਹੋਈਆਂ ਕੈਦ
ਕੁਲਵੰਤ ਸਿੰਘ ਬੱਬੂ
ਰਾਜਪੁਰਾ,19 ਅਗਸਤ 2022 - ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲ਼ੇ ਦਿਨ ਰਾਜਪੁਰਾ ਦੀ ਦੁਪੱਟਾ ਮਾਰਕੀਟ ਵਿੱਚ ਕੱਪੜੇ ਦੇ ਤਿੰਨ ਸ਼ੋਰੁਮਾ ਕ੍ਰਿਸ਼ਨਾ ਬੁਟੀਕ, ਅਸ਼ੋਕਾ ਕਲਾਥ ਹਾਊਸ ਅਤੇ ਰਾਵਿੰਦਰਾ ਜਨਰਲ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕ਼ਦੀ ਤੇ ਹੱਥ ਸਾਫ ਕੀਤਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਕਤ ਸੋਰੂਮ ਮਾਲਕਾ ਨੇ ਕਿਹਾ ਕਿ ਜਦੋਂ ਅਸੀਂ ਸਵੇਰੇ ਆਪਣੇ ਸ਼ੋਰੂਮ ਖੋਲ੍ਹੇ ਅਤੇ ਸਾਫ਼ ਸਫ਼ਾਈ ਕਰਨ ਲੱਗੇ ਤਾਂ ਸਾਨੂੰ ਸਾਡੇ ਕਰਿੰਦਿਆਂ ਨੇ ਸੂਚਤ ਕੀਤਾ ਕਿ ਸ਼ੋਰੁਮਾ ਦੇ ਉਪਰ ਦੇ ਸ਼ਟਰ ਟੁੱਟ ਹੋਏ ਹਨ ਤਾਂ ਅਸੀਂ ਆਪਣਾ ਸਮਾਨ ਅਤੇ ਨਕ਼ਦੀ ਸੰਭਾਲੀ ਤਾਂ ਗੱਲੇ ਵਿੱਚ ਰੱਖੇ ਪੈਸੇ ਗਾਇਬ ਸਨ। ਉਨ੍ਹਾ ਕਿਹਾ ਕਿ ਅੱਜ ਸਵੇਰੇ 6 ਤੋਂ 7 ਵਜੇ ਵਿੱਚਕਾਰ ਚੋਰਾਂ ਨੇ ਇਸ ਘਟਨਾਂ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੀਆਂ ਚੋਰੀ ਕਰਦਿਆਂ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ।
ਇਸ ਚੋਰੀ ਦੀ ਸੂਚਨਾ ਅਸੀਂ ਤੁਰੰਤ ਪੁਲਿਸ ਨੂੰ ਦਿੱਤੀ ਅਤੇ ਐਸ ਐਚ ਓ ਸਿਟੀ ਸ ਹਰਮਨਪ੍ਰੀਤ ਸਿੰਘ ਚੀਮਾ ਅਤੇ ਕਸਤੂਰਬਾ ਚੌਂਕੀ ਇੰਚਾਰਜ ਜੈ ਦੀਪ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਤਿਥੀ ਦਾ ਜ਼ਾਇਜਾ ਲਿਆ।ਇਸ ਮੌਕੇ ਤੇ ਪੀੜਿਤ ਦੁਕਾਨਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਹੀ ਚੋਰਾਂ ਨੂੰ ਫ਼ੜ ਕੇ ਉਨ੍ਹਾ ਤੇ ਕਾਰਵਾਈ ਕਰਦੇ ਹੋਏ ਸਾਡੇ ਪੈਸੇ ਵਾਪਸ ਦਿਵਾਏ ਜਾਣ।ਇਸ ਮੌਕੇ ਤੇ ਐੱਸ ਐੱਚ ਓ ਸ ਹਰਮਨ ਪ੍ਰੀਤ ਸਿੰਘ ਚੀਮਾਂ ਨੇ ਕਿਹਾ ਕਿ ਦੁਕਾਨਦਾਰਾ ਦੇ ਬਿਆਨ ਲੈਣ ਤੋਂ ਬਾਅਦ ਅਗਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।