ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਨਗਰ ਕੌਂਸਲ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ ਨੂੰ ਸਨਮਾਨਿਤ ਕੀਤਾ
ਬਾਬੂਸ਼ਾਹੀ ਨੈਟਵਰਕ
ਰੂਪਨਗਰ, 20 ਅਗਸਤ 2022
ਸ਼੍ਰੀ ਕਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਨਗਰ ਕੌਂਸਲ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲਿਆਂ ਨੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਮੱਥਾ ਟੇਕਿਆ। ਇਸ ਦੌਰਾਨ ਸ਼੍ਰੀ ਕ੍ਰਿਸ਼ਨਾ ਮੰਦਰ ਗਾਂਧੀ ਚੌਕ, ਸਾਈਂ ਬਾਬਾ ਜੀ ਦਾ ਮੰਦਰ ਤੇ ਹੋਰ ਮੰਦਰਾਂ ਵਿਚ ਮੱਥਾ ਟੇਕਿਆ। ਸਨਾਤਨ ਧਰਮ ਸਭਾ ਦੇ ਪ੍ਧਾਨ ਮਦਨ ਮੋਹਨ ਕਪਿਲਾ,ਮੂਲ ਰਾਜ ਸ਼ਰਮਾ, ਸੁਰੇਸ਼ ਕੁਮਾਰ ਸ਼ਰਮਾ, ਅਨੂਪ ਕੁਮਾਰ ਨੇ ਪ੍ਧਾਨ ਸੰਜੇ ਵਰਮਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰਾਜੇਸ਼ ਸਹਿਗਲ, ਭਰਤ ਵਾਲੀਆ ਆਦਿ ਮੌਜੂਦ ਸਨ।