ਧੂਮਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 20 ਅਗਸਤ 2022
ਸਹਿਰ ਦੇ ਵੱਖ-ਵੱਖ ਮੰਦਰਾਂ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਕ ਦਿਨ ਪਹਿਲਾਂ ਹੀ ਮੰਦਰ ਸੱਜਣੇ ਸ਼ੁਰੂ ਹੋ ਗਏ ਸੀ ਅਤੇ ਸ਼ਾਮ ਹੁੰਦਿਆਂ ਹੀ ਮੰਦਰਾਂ ਵਿਚ ਰੌਣਕ ਵਧਣੀ ਸ਼ੁਰੂ ਹੋ ਗਈ ਜੋ ਕਿ ਦੇਰ ਰਾਤ ਤੱਕ ਰਹੀ। ਵੱਖ-ਵੱਖ ਮੰਦਰਾਂ ਵਿੱਚ ਰਾਸ ਲੀਲਾ ਤੇ ਹੋਰ ਕਈ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ। ਜਦਕਿ ਕੇਂਦਰੀ ਜੇਲ੍ਹ ਦੇ ਨੇੜੇ ਸਥਿਤ ਮੰਦਰ ਅਤੇ ਛੱਤੀ ਖੂਹੀ ਗਲੀ ਵਾਲੇ ਮੰਦਰ ਵਿੱਚ ਭਜਨ ਸੰਧਿਆ ਦਾ ਪ੍ਰੋਗਰਾਮ ਦੀ ਕਰਵਾਏ ਗਏ।
ਗੀਤਾ ਭਵਨ ਮੰਦਰ, ਸਤੀ ਮਾਤਾ, ਮਾਈ ਦਾ ਤਲਾਬ, ਹਨੁਮਾਨ ਮੰਦਰ, ਰਘੂਨਾਥ ਮੰਦਰ ਕਚਹਿਰੀ, ਚਾਨਣ ਸ਼ਾਹ ਸ਼ਮਸ਼ਾਨਘਾਟ, ਛੱਤੀ ਖੂਹੀ ਵਾਲਾ ਮੰਦਰ, ਕ੍ਰਿਸ਼ਨਾ ਮੰਦਰ ਮੰਡੀ, ਅਤੇ ਜੇਲ ਰੋੜ ਵੱਲ ਮੰਦਰ ਸਮੇਤ ਸਾਰੇ ਹੀ ਮੰਦਰ ਸੁੰਦਰ ਲਾਈਟਾਂ ਨਾਲ ਸਜਾਏ ਗਏ ਸਨ ।
ਮੰਦਰਾਂ ਵਿੱਚ ਸਜਾਈਆਂ ਗਈਆਂ ਝਾਕੀਆਂ ਅਤੇ ਵੱਖ-ਵੱਖ ਕਲਾਕਾਰਾਂ ਵੱਲੋਂ ਕ੍ਰਿਸ਼ਨ ਲੀਲਾ ਅਤੇ ਜੀਵਨ ਨਾਲ ਸਬੰਧਤ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਦਾ ਵੀ ਲੋਕਾਂ ਨੇ ਖੂਬ ਆਨੰਦ ਮਾਣਿਆ।ਰਾਤ ਇਕ ਵਜੇ ਦੇ ਕਰੀਬ ਤਕ ਮੰਦਰਾਂ ਵਿਚ ਸ਼ਰਧਾਲੂਆਂ ਦੀ ਰੌਣਕ ਬਣੀ ਰਹੀ। ਪੁਲਿਸ ਦੇ ਚੰਗੇ ਪ੍ਰਬੰਧਾਂ ਦੌਰਾਨ ਕੋਈ ਮੰਦਭਾਗੀ ਘਟਨਾ ਨਹੀਂ ਘਟੀ।