ਖੇਡਾਂ ਵਤਨ ਪੰਜਾਬ ਦੀਆਂ ‘ਚ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
ਬਾਬੂਸ਼ਾਹੀ ਨੈਟਵਰਕ
ਜੈਤੋ, 21 ਸਤੰਬਰ 2022- ਖੇਡਾਂ ਵਤਨ ਪੰਜਾਬ ਦੀਆਂ 2022 ‘ਚ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ। ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਖੇਡਾਂ ਪੰਡਿਤ ਜਵਾਹਰ ਲਾਲ ਨਹਿਰੂ ਖੇਡ ਸਟੇਡੀਅਮ ਫਰੀਦਕੋਟ ਕਰਵਾਈਆਂ ਗਈਆ, ਜਿਸ ਵਿੱਚ ਗੰਗਸਰ ਸਪੋਰਟਸ ਕਲੱਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸਾਨਦਾਰ ਰਿਹਾ। ਖੇਡਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਸੰਤ ਰਿਸ਼ੀ ਰਾਮ ਜੀ ਸਰਪ੍ਰਸਤ ਗੰਗਸਰ ਸਪੋਟਰਸ ਕਲੱਬ ਅਤੇ ਕਲੱਬ ਪ੍ਰਧਾਨ ਗੁਰਬੀਰ ਸਿੰਘ ਬਰਾੜ ਦੀ ਅਗਵਾਈ ਵਿੱਚ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਵਿਖੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰੱਖੇ ਸਮਾਗਮ ਦੌਰਾਨ ਸੰਤ ਰਿਸ਼ੀ ਰਾਮ ਜੀ ਡੇਰਾ ਜਲਾਲ ਬ੍ਰਾਂਚ ਜੈਤੋ ਨੇ ਕਿਹਾ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆਂ, ਉਨ੍ਹਾ ਗੰਗਸਰ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਖੇਡ ਸਟੇਡੀਅਮ ਜੈਤੋ ਵਿੱਚ ਕਰਵਾਈ ਜਾ ਰਹੀ ਬੱਚਿਆਂ ਦੀ ਖੇਡਾਂ ਦੀਆਂ ਤਿਆਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਇਨਸਾਨ ਕੋਲ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਮੇਂ ਦੀ ਬਹੁਤ ਘਾਟ ਹੈ । ਜੇਕਰ ਸਿਹਤ ਵੱਲ ਧਿਆਨ ਦੇਵੇ ਅਤੇ ਖੇਡਾਂ ਨਾਲ ਤਾਂ ਹੀ ਜੁੜੇਗਾ। ਗੰਗਸਰ ਸਪੋਰਟਸ ਕਲੱਬ ਦੇ ਅਹੁਦੇਦਾਰ ਵੱਲੋਂ ਪਿਛਲੇ ਲੰਮੇ ਸਮੇ ਤੋਂ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਅਤੇ ਭੱਵਿਖ ਲਈ ਚੰਗੇ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ।
ਇਸ ਮੌਕੇ ਪ੍ਰਧਾਨ ਗੁਰਬੀਰ ਸਿੰਘ ਬਰਾੜ ਦੱਸਿਆਂ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਗੰਗਸਰ ਸਪੋਰਟਸ ਕਲੱਬ ਦੇ ਖਿਡਾਰੀ ਰੁਪਾਲੀ ਸ਼ਰਮਾ (ਲੜਕਿਆਂ)ਵੱਲੋਂ 10 ਕਿਲੋਮੀਟਰ ਵਾਕ ਦੌੜ ਵਿੱਚ ਪਹਿਲਾ ਸਥਾਨ, ਮੋਹਿਤ ਸ਼ਰਮਾ ਨੇ (ਲੜਕੇ) 10 ਕਿਲੋਮੀਟਰ ਵਾਕ ਦੌੜ ਵਿੱਚ ਪਹਿਲਾ ਸਥਾਨ, ਪਵਨ ਕੁਮਾਰ ਨੇ ਸ਼ਾਟਪੁਟ ਵਿੱਚ ਪਹਿਲਾ ਸਥਾਨ, ਰਿਸ਼ੀ ਨੇ 5 ਕਿਮੀ ਦੌੜ ਵਿੱਚ ਪਹਿਲਾ ਸਥਾਨ, ਰਮਨ ਢਿੱਲੋਂ ਨੇ 5 ਕਿਲੋਮੀਟਰ ਦੌੜ ਵਿੱਚ ਪਹਿਲਾ ਸਥਾਨ, ਕਰਨ ਢਿੱਲੋਂ ਨੇ 800 ਮੀਟਰ ਦੌੜ ਵਿੱਚੋਂ 1 ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਕਲੱਬ ਦਾ ਨਾਮ ਰੌਸਨ ਕੀਤਾ। ਇਸੇ ਤਰ੍ਹਾਂ ਕੋਚ ਦੇਵਿੰਦਰ ਬਾਬੂ ਨੇ ਡਿਸਕਥ੍ਰੋਅ ਅਤੇ ਜੈਮਰਾ ਥ੍ਰੋਅ ਵਿੱਚੋਂ ਪਹਿਲਾ ਸਥਾਨ, ਪਰਮਜੀਤ ਸਿੰਘ ਡਿਸਕਥ੍ਰੋਅ ‘ਚ ਦੂਸਰਾ ਅਤੇ ਸੌਟਪੁੱਟ ਵਿੱਚ ਤੀਜਾ ਸਥਾਨ ਅਤੇ ਅਮਰੀਕ ਸਿੰਘ ਬਰਾੜ 5 ਕਿੱਲੋ ਮੀਟਰ ਵਾਕ ਵਿੱਚੋਂ ਪਹਿਲਾ ਸਥਾਨ ਅਤੇ ਡਿਸਕਥ੍ਰੋਅ ਤੀਸਰਾ ਸਥਾਨ, ਗਰੌਵ ਅਬਰੋਲ ਨੇ 100 ਮੀਟਰ ਅਤੇ 200 ਮੀਟਰ ਵਿੱਚੋ ਸਥਾਨ ਹਾਸਿਲ ਕੀਤਾ। ਕਲੱਬ ਦੇ ਅਹੁਦੇਦਾਰਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਕਰਮਜੀਤ ਕਾਲਾ ਸ਼ਰਮਾ, ਗੁਰਮੀਤਪਾਲ ਸ਼ਰਮਾ ਆਦਿ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ।