ਸੰਗਰੂਰ ਦੇ ਲੋਕਾਂ ਨੇ ਆਪ ਨੂੰ ਦਿੱਤਾ ਬੇਭਰੋਸਗੀ ਦਾ ਮਤਾ- ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਦਿਤਾ ਰੋਸ ਧਰਨਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 22 ਸਤੰਬਰ 2022- ਪੰਜਾਬ ਭਾਜਪਾ ਵਲੋਂ ਪ੍ਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਆਪ ਵਲੋਂ ਭਾਜਪਾ 'ਤੇ ਆਪ ਵਿਧਾਇਕਾਂ ਦੀ ਕੀਤੀ ਜਾ ਰਹੀ ਖਰੀਦ ਫਰੋਖਤ ਅਤੇ ਆਪ੍ਰੇ੍ਸ਼ਨ ਲੋਟਸ ਦੇ ਲਾਏ ਗਏ ਦੋਸ਼ਾਂ ਦੀ ਨਿੰਦਾ ਕੀਤੀ ਗਈ । ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਆਪਣੀ ਨਾਕਾਮੀਆਂ ਨੂੰ ਛੁਪਾ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੇਭਰੋਸਗੀ ਦਾ ਮਤਾ ਦਿੱਤਾ ਹੈ।