ਪੈਟਰੋਲ ਪਾ ਕੇ ਅੱਗ ਲਾ ਕੇ ਪਤਨੀ ਨੂੰ ਮਾਰਨ ਦੀ ਕੋਸ਼ਿਸ਼, FIR ਦਰਜ
ਕੁਲਵੰਤ ਸਿੰਘ ਬੱਬੂ,ਬਾਬੂਸ਼ਾਹੀ ਨੈਟਵਰਕ
ਰਾਜਪੁਰਾ, 22 ਸਤੰਬਰ 2022
ਬੀਤੇ ਦਿਨੀਂ ਰਾਜਪੁਰਾ ਦੇ ਵਿਕਾਸ ਨਗਰ ਵਾਸੀ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ’ਤੇ ਪੈਟਰੋਲ ਪਾਉਣ ਉਪਰੰਤ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਔਰਤ ਝੁਲਸ ਗਈ ਤੇ ਉਸ ਨੂੰ ਗੰਭੀਰ ਹਾਲਤ ’ਚ ਪੀਜੀਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ। ਥਾਣਾ ਸਿਟੀ ਮੁਖੀ ਇੰਸਪੈਕਟਰ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਨਮੋਲ ਕੌਰ ਵਾਸੀ ਮਕਾਨ ਨੰ. 362 ਵਿਕਾਸ ਨਗਰ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਦੈਲਾ ਦਾ ਪਿਤਾ ਭਗਵੰਤ ਸਿੰਘ ਮੁਦੈਲਾ ਦੀ ਮਾਤਾ ਬਲਵਿੰਦਰ ਕੌਰ ਦੀ ਕੁੱਟਮਾਰ ਕਰਦਾ ਹੈ।
ਬੀਤੀ ਕੱਲ੍ਹ ਉਸਦੇ ਪਿਤਾ ਨੇ ਬਲਵਿੰਦਰ ਕੌਰ ਦੀ ਕੁੱਟਮਾਰ ਕੀਤੀ ਤੇ ਪੈਟਰੋਲ ਦੀ ਬੋਤਲ ਲਿਆ ਕੇ ਮੁਦੈਲਾ ਦੀ ਮਾਤਾ ਉਪਰ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।