ਮਾਉੰਟ ਲਿਟਰਾ ਜ਼ੀ ਸਕੂਲ ਦੇ ਸਾਹਿਲਜੋਤ ਸਿੰਘ ਦਾ ਜ਼ਿਲ੍ਹਾ ਐਥਲੇਟਿਕਸ ਐਸੋਸੀਏਸ਼ਨ ਵਲੋਂ ਸਨਮਾਨ
ਦੀਪਕ ਗਰਗ ,ਬਾਬੂਸ਼ਾਹੀ ਨੈਟਵਰਕ
ਕੋਟਕਪੂਰਾ / ਫਰੀਦਕੋਟ 22 ਸਿਤੰਬਰ 2022
ਸਥਾਨਿਕ ਸ਼ਹਿਰ ਦੀ ਨਾਮਵਰ ਸੰਸਥਾ ਮਾਉੰਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੋਹਰੀ ਹਨI ਸਕੂਲ ਦੇ 10ਵੀੰ ਜਮਾਤ ਦਾ ਹੋਣਹਾਰ ਵਿਦਿਆਰਥੀ ਸਾਹਿਲਜੋਤ ਸਿੰਘ ਨੇ ਜ਼ਿਲਾ ਐਥਲੇਟਿਕਸ ਐਸੋਸੀਏਸ਼ਨ ਵਲੋਂ ਬਾਬਾ ਫ਼ਰੀਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਪ੍ਰਤਿਯੋਗਿਤਾ ਵਿੱਚ ਸਾਹਿਲਜੋਤ ਸਿੰਘ ਦਾ ਹਾਈ ਜੰਪ ਦੇ ਵੱਖ - ਵੱਖ ਮੁਕਾਬਲਿਆਂ ਵਿੱਚ ਸਟੇਟ ਅਤੇ ਨੈਸ਼ਨਲ ਪੱਧਰ ਉੱਪਰ ਸ਼ਾਨਦਾਰ ਪ੍ਰਦਰ੍ਸ਼ਨ ਲਈ ਮੈਡਲ ਪ੍ਰਪਾਤ ਕਰਨ ‘ਤੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸਰਦਾਰ ਸੁਖਜੀਤਇੰਦਰ ਸਿੰਘ ਬਾਜਵਾ ਜੀ ਅਤੇ ਸਰਦਾਰ ਤੇਜਿੰਦਰ ਸਿੰਘ ਮੌੜ D.I.G. ਪੰਜਾਬ ਪੁਲਿਸ ਜੇਲ੍ਹ ਵਿਭਾਗ, ਵਲੋਂ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ I
ਜ਼ਿਕਰਯੋਗ ਹੈ ਕਿ ਸਾਹਿਲਜੋਤ ਸਿੰਘ ਪਹਿਲਾਂ ਵੀ ਨੇਸ਼ਨਲ ਪੱਧਰ ਤੇ ਵੱਡੀਆਂ ਉਪਲਭਬਧੀਆਂ ਹਾਸਿਲ ਕਰ ਚੁੱਕਾਹੈI ਇਸ ਉਪਲਬਧੀ ਲਈ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸਿਪਲ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਸਾਹਿਲਜੋਤ ਸਿੰਘ ਉਸਦੇ ਮਾਪਿਆਂ ਅਤੇ ਸਕੂਲ ਡੀ.ਪੀ.ਈ. ਮਨਦੀਪ ਕੁਮਾਰ ਜੀ, ਅਤੇ ਮੈਡਮ ਸਰਬਜੀਤ ਕੌਰ ਜੀ ਨੂੰ ਵਧਾਈ ਦਿੱਤੀ ਅਤੇ ਸਾਹਿਲਜੋਤ ਨੂੰ ਮੈਡਲ ਦੇ ਕੇ ਉਸਦੀ ਹੋਂਸਲਾ ਅਫਜ਼ਾਈ ਕੀਤੀ ਨਾਲ ਹੀ ਸੁਨਹਿਰੇ ਭੱਵਿਖ ਦੀ ਕਾਮਨਾ ਕਰਦੇ ਹੋਏ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾI