ਫੂਡ ਸਪਲਾਈ ਵੱਲੋਂ ਡਿੱਪੂ ਹੋਲਡਰ ਦਾ ਲਾਇਸੰਸ ਰੱਦ ਕਰਨ 'ਤੇ ਡੀਪੂ ਹੋਲਡਰ ਨੇ ਕੀਤਾ ਹੰਗਾਮਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 22 ਸਤੰਬਰ 2022
:ਫੂਡ ਸਪਲਾਈ ਵੱਲੋਂ ਹਲਕਾ ਦੀਨਾਨਗਰ ਪਿੰਡ ਅਵਾਂਖਾ ਵਿਚ ਇਕ ਡਿੱਪੂ ਹੋਲਡਰ ਰਮੇਸ਼ ਸ਼ਰਮਾ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ।ਪਿਛਲੇ ਚਾਰ ਮਹੀਨੇ ਤੋਂ ਡਿਪੂ ਹੋਲਡਰ ਫੂਡ ਸਪਲਾਈ ਦਫ਼ਤਰ ਦੇ ਚੱਕਰ ਲੱਗਾ ਰਿਹਾ ਹੈ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਉਸ ਨੇ ਫੂਡ ਸਪਲਾਈ ਦਫ਼ਤਰ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਹੰਗਾਮੇ ਦੌਰਾਨ ਡਿਪੂ ਹੋਲਡਰਾਂ ਵੱਲੋਂ ਫੂਡ ਸਪਲਾਈ ਅਫ਼ਸਰ ਅਤੇ ਫੂਡ ਸਪਲਾਈ ਮਹਿਕਮੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਡੀਪੂ ਹੋਲਡਰ ਰਮੇਸ਼ ਸ਼ਰਮਾ ਦੇ ਨਾਲ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਦੱਸਿਆ ਗਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਕੋਈ ਵੀ ਗਲਤੀ ਨਾ ਹੋਣ ਦੇ ਬਾਵਜੂਦ ਮੇਰਾ ਡਿਪੋ ਦਾ ਲਾਇਸੈਂਸ ਰੱਦ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਆਊਣ ਤੋ ਬਾਅਦ ਮੈਨੂੰ ਲਗਦਾ ਸੀ ਕਿ ਮੇਰਾ ਲਾਇਸੰਸ ਬਹਾਲ ਕੀਤਾ ਜਾਵੇਗਾ ਪਰ ਪਿਛਲੇ ਚਾਰ ਮਹੀਨੇ ਤੋਂ ਮੈਂ ਫੂਡ ਸਪਲਾਈ ਦਫ਼ਤਰ ਦੇ ਗੇੜੇ ਲਗਾ ਰਿਹਾ ਹਾਂ ਪਰ ਮੈਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਸ ਨੂੰ ਕਿਹਾ ਕਿ ਜੇ ਉਸ ਦਾ ਡੀਪੂ ਬਾਹਰ ਨਾ ਕੀਤਾ ਗਿਆ ਤਾਂ ਉਹ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਹੋਵੇਗਾ। ਇਸ ਮੌਕੇ ਰਾਸ਼ਨ ਡਿੱਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਮੋਹਣ ਲਾਲ ਨੇ ਯੂਨੀਅਨ ਵੱਲੋਂ ਰਮੇਸ਼ ਸ਼ਰਮਾ ਦਾ ਪੂਰਾ ਸਾਥ ਦੇਣ ਦੀ ਹਾਮੀ ਭਰੀ ਹੈ।