ਗੈਂਗਸਟਰ ਗੋਰੂ ਬੱਚਾ ਨੂੰ ਖੰਨਾ ਅਦਾਲਤ 'ਚ ਪੇਸ਼ ਕੀਤਾ
ਰਵਿੰਦਰ ਸਿੰਘ ਢਿੱਲੋਂ, ਬਾਬੂਸ਼ਾਹੀ ਨੈਟਵਰਕ
ਖੰਨਾ, 22 ਸਤੰਬਰ 2022
ਗੈਂਗਸਟਰ ਗੋਰੂ ਬੱਚਾ ਨੂੰ ਖੰਨਾ ਅਦਾਲਤ ਚ ਪੇਸ਼ ਕੀਤਾ ਗਿਆ। ਜਿੱਥੇ ਪੁਲਸ ਨੇ ਚਾਰ ਦਿਨਾਂ ਦਾ ਰਿਮਾਂਡ ਮੰਗਿਆ ਸੀ। ਜੱਜ ਨੇ ਰਿਮਾਂਡ ਨਹੀਂ ਦਿੱਤਾ। ਪੁਲਸ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਜਿਸ ਕਾਰਨ ਗੋਰੂ ਬੱਚਾ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ। ਓਥੇ ਹੀ ਖੰਨਾ ਅਦਾਲਤ ਪੁੱਜੀ ਗੋਰੂ ਦੀ ਮਾਂ ਨੇ ਝੂਠੇ ਕੇਸ ਪਾਉਣ ਦਾ ਇਲਜਾਮ ਲਾਇਆ। ਵਕੀਲ ਨੇ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਰਾਜਪੁਰਾ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਗੈਂਗਸਟਰ ਗੋਰੂ ਬੱਚਾ ਦੀ ਮਾਂ ਨੇ ਕਿਹਾ ਕਿ ਓਹਨਾਂ ਦੇ ਬੱਚੇ ਨਾਲ ਧੱਕਾ ਹੋ ਰਿਹਾ ਹੈ। ਓਹ ਡੀਜੀਪੀ ਅਤੇ ਮੁੱਖਮੰਤਰੀ ਨੂੰ ਮਿਲਣਗੇ। ਵਕੀਲ ਅਭੈ ਬੈਕਟਰ ਨੇ ਕਿਹਾ ਕਿ ਮਾਣਯੋਗ ਜੱਜ ਨੇ ਪੁਲਸ ਨੂੰ ਰਿਮਾਂਡ ਨਹੀਂ ਦਿੱਤਾ। ਕਿਉਂਕਿ ਪੁਲਸ ਕੋਲ ਕੋਈ ਸਬੂਤ ਨਹੀਂ ਹੈ।