ਇਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ "ਰੁੱਖ ਲਗਾਓ ਧਰਤੀ ਬਚਾਓ" ਭਾਸ਼ਣ ਮੁਕਾਬਲਾ ਕਰਵਾਇਆ
ਮੁਹੰਮਦ ਸਹਿਜ਼ਾਦ ਫਸਟ,ਮਹਿਤਾਬ ਸੈਕੰਡ ਅਤੇ ਸਾਈਮ ਜੋਸ਼ ਨੇ ਰਹੇ ਥਰਡ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 22 ਸਤੰਬਰ 2022, ਪਿਛਲੇ 20 ਸਾਲ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀ ਆਜ਼ਾਦ ਫਾਊਂਡੇਸ਼ਨ ਵੱਲੋਂ ਕਨਵਰਸਾ ਇੰਗਲਿਸ਼ ਅਕੈਡਮੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਅੰਦਰ ਭਾਸ਼ਣ ਕਲਾ ਪਰਫੁਲਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ "ਰੁੱਖ ਲਗਾਓ ਧਰਤੀ ਬਚਾਓ' ਭਾਸ਼ਣ ਪ੍ਰਤੀਯੋਗਤਾ ਤਹਿਤ ਗਲੋਬਲ ਵਾਰਮਿੰਗ ਟੋਪਿਕ ਉੱਪਰ ਭਾਸ਼ਣ ਮੁਕਾਬਲਾ ਸਥਾਨਕ ਇਸਲਾਮੀਆਂ ਸਕੂਲ (ਲੋਹਾ ਬਾਜ਼ਾਰ) ਵਿੱਚ ਕਰਵਾਇਆ ਗਿਆ ਜਿਸ ਵਿੱਚ 12 ਵਿਦਿਆਰਥੀਆਂ ਵੱਲੋ ਭਾਗ ਲਿਆ ਗਿਆ ਜਿਸ ਵਿੱਚੋ ਮੁਹੰਮਦ ਸਹਿਜ਼ਾਦ ਫਸਟ,ਮਹਿਤਾਬ ਸੈਕੰਡ ਅਤੇ ਸਾਈਮ ਜੋਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਬੋਲਦਿਆਂ ਆਜ਼ਾਦ ਫਾਉਂਡੇਸ਼ਨ ਦੇ ਚੇਅਰਮੈਨ ਅਸਲਮ ਨਾਜ਼ ਨੇ ਕਿਹਾ ਕਿ ਸਾਡਾ ਇਸ ਪ੍ਰਤੀਯੋਗਤਾ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਲਈ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ ਅਤੇ ਉਹਨਾਂ ਨੂੰ ਸਟੇਜ ਤੇ ਲੈ ਕੇ ਆਉਣਾ ਹੈ ਉਹਨਾਂ ਦੱਸਿਆ ਕਿ ਇਹ ਪ੍ਰਤੀਯੋਗਤਾ ਜਿਲ੍ਹਾ ਮਾਲੇਰਕੋਟਲਾ ਦੇ 30 ਸਕੂਲਾਂ ਅਤੇ ਕਾਲਜਾਂ ਵਿੱਚ ਕਰਵਾਈ ਜਾ ਰਹੀ ਹੈ ਕਨਵਰਸਾ ਅਕੈਡਮੀ ਤੋਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾਇਰੈਕਟਰ ਮੈਡਮ ਸੁਮਈਆ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਬਾਰੇ ਜਾਣਕਾਰੀ ਦਿੰਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਨਾ ਦਿੱਤੀ ਇਸ ਮੌਕੇ ਸਕੂਲ ਦੇ ਡਾਇਰੈਕਟਰ ਜਾਵੇਦ ਖਾਨ, ਪ੍ਰਿੰਸੀਪਲ ਮੁਹੰਮਦ ਜਮੀਲ,ਸਯੱਦ ਮੁਜਾਹਿਦ ਅਲੀ ਸਾਹਿਬ ਤੋਂ ਇਲਾਵਾ ਦੀਪਕ ਬੰਸਲ ਅਤੇ ਹੋਰ ਸਟਾਫ ਮੈਂਬਰ ਹਾਜ਼ਿਰ ਸਨ ਸਟੇਜ ਦੀ ਕਾਰਵਾਈ ਅਤੇ ਪ੍ਰੋਗਰਾਮ ਦਾ ਸੁਚੱਜਾ ਪ੍ਰਬੰਧ ਸਯੱਦ ਖ਼ਤੀਬ ਹੈਦਰ ਵੱਲੋਂ ਬਹੁਤ ਵਧੀਆ ਕੀਤਾ ਗਿਆl