ਪੰਜਾਬ ਭਾਜਪਾ ਨੇ CM ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੀਤਾ ਰੋਸ ਵਿਖਾਵਾ, ਵਾਟਰ ਕੈਨਨ ਨਾਲ ਰੋਕਿਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 22 ਸਤੰਬਰ 2022-ਪੰਜਾਬ ਭਾਜਪਾ ਵਲੋਂ ਅੱਜ 22 ਸਤੰਬਰ ਨੂੰ ਪੰਜਾਬ ਪ੍ਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰੋਸ ਵਿਖਾਵਾ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਬੈਰੀਗੇਟਿੰਗ ਕਰਕੇ ਵਾਟਰ ਕੈਨਲ ਨਾਲ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ।