ਬਜ਼ੁਰਗ ਦਾ ਕਤਲ, ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 22 ਸਤੰਬਰ 2022
55 ਸਾਲਾ ਬਜ਼ੁਰਗ ਦੇ ਕਤਲ ਦੇ ਮਾਮਲੇ ਵਿਚ ਥਾਣਾ ਕਾਹਨੂੰਵਾਨ ਦੀ ਪੁਲੀਸ ਵੱਲੋਂ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਅੰਮ੍ਰਿਤਸਰ ਦੀ ਪਤਨੀ ਦੇ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਪਰਮਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਪਵਨਦੀਪ ਸਿੰਘ ਜੋ ਵਿਦੇਸ਼ ਆਬੂਧਾਬੀ ਗਿਆ ਹੋਇਆ ਹੈ ਘਰ ਵਿੱਚ ਉਹ ਅਤੇ ਉਸਦਾ ਪਤੀ ਪਰਮਜੀਤ ਸਿੰਘ ਇਕੱਲੇ ਰਹਿੰਦੇ ਸਨ।ਮਿਤੀ 15 ਸਤੰਬਰ ਨੂੰ ਉਹ ਲੁਧਿਆਣਾ ਵਿਖੇ ਆਪਣੇ ਭਰਾ ਰਵਿੰਦਰ ਸਿੰਘ ਪਾਸ ਗਈ ਹੋਈ ਸੀ ਘਰ ਵਿੱਚ ਪਰਮਜੀਤ ਸਿੰਘ ਇੱਕਲਾ ਸੀ, ਕੱਲ ਉਹ ਲੁਧਿਆਣਾ ਤੋਂ ਆਪਣੇ ਘਰ ਵਾਪਿਸ ਆ ਰਹੀ ਸੀ ਤਾਂ ਰਸਤੇ ਵਿੱਚ ਉਸ ਨੇ ਪਰਮਜੀਤ ਸਿੰਘ ਨੂੰ ਕਾਫੀ ਵਾਰ ਫੋਨ ਕੀਤਾ ਪਰ ਉਸਨੇ ਫੋਨ ਨਹੀ ਚੁੱਕਿਆ ਜਿਸਤੇ ਉਸ ਦੇ ਲੜਕੇ ਨੇ ਆਪਣੇ ਚਾਚੇ ਦੇ ਲੜਕੇ ਦਮਨਪ੍ਰੀਤ ਸਿੰਘ ਨੂੰ ਆਪਣੇ ਘਰ ਪਤਾ ਕਰਨ ਲਈ ਭੇਜਿਆ ਜਦ ਦਮਨਪ੍ਰੀਤ ਸਿੰਘ ਉਨ੍ਹਾਂ ਦੇ ਘਰ ਪੁੱਜਾ ਤਾਂ ਦੇਖਿਆ ਕਿ ਪਰਮਜੀਤ ਸਿੰਘ ਦੀ ਲਾਸ ਘਰ ਦੇ ਉਪਰਲੇ ਪੋਰਸਨ ਵਿੱਚ ਪਈ ਹੋਈ ਸੀ ਜੋ ਕਿਸੇ ਨਾਮਲੂਮ ਵਿਅਕਤੀ ਨੇ ਉਸਦੇ ਸਿਰ ਵਿੱਚ ਕਹੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ।
ਥਾਨਾ ਕਾਹਨੂੰਵਾਨ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।