ਚੋਣ ਜ਼ਾਬਤੇ ਦੌਰਾਨ ਹਮੇਸ਼ਾ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ : ਵਿਜੈ ਇੰਦਰ ਸਿੰਗਲਾ
- ਨਿਯਮਾਂ ਦੀ ਉਲੰਘਣਾ ਬਾਰੇ ਲੱਗੇ ਦੋਸ਼ਾਂ ਦੀ ਅੱਜ ਹੀ ਪ੍ਰਾਪਤ ਹੋਈ ਜਾਣਕਾਰੀ: ਸਿੰਗਲਾ
ਸੰਗਰੂਰ, 22 ਸਤੰਬਰ 2022 - ਚੋਣ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਬਾਰੇ ਲੱਗੇ ਦੋਸ਼ਾਂ ਦੀ ਮੈਨੂੰ ਅੱਜ ਹੀ ਜਾਣਕਾਰੀ ਪ੍ਰਾਪਤ ਹੋਈ ਹੈ, ਮੈਨੂੰ ਮਾਣਯੋਗ ਅਦਾਲਤਾਂ ’ਤੇ ਪੂਰਨ ਵਿਸ਼ਵਾਸ ਹੈ ਅਤੇ ਮੈਂ ਹਮੇਸ਼ਾ ਕਨੂੰਨ ਦੀ ਪਾਲਣਾ ਕੀਤੀ ਹੈ। ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਪ੍ਰੈਸ ਰਿਲੀਜ਼ ਦੌਰਾਨ ਕੀਤਾ।
ਸਿੰਗਲਾ ਨੇ ਆਖਿਆ ਕਿ ਮੈਂ ਆਪਣੇ ਸਿਆਸੀ ਕੈਰੀਅਰ ਵਿੱਚ ਹੁਣ ਤੱਕ ਜਿੰਨੀਆਂ ਵੀ ਚੋਣਾਂ ਲੜੀਆਂ ਹਨ, ਉਨਾਂ ਵਿੱਚ ਦੋ ਵਾਰ 'ਲੋਕ ਸਭਾ ਸੰਗਰੂਰ' ਅਤੇ ਦੋ ਵਾਰ 'ਵਿਧਾਨ ਸਭਾ ਸੰਗਰੂਰ' ਸ਼ਾਮਿਲ ਹਨ, ਉਕਤ ਚੋਣਾਂ ਮੈਂ ਕਾਨੂੰਨ ਹੱਦ ਵਿੱਚ ਰਹਿ ਕੇ ਹੀ ਲੜੀਆਂ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪੂਰਨ ਅਮਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਹੜੇ ਮੇਰੇ ’ਤੇ ਦੋਸ਼ ਲਾਏ ਗਏ ਹਨ, ਉਨਾਂ ਬਾਰੇ ਮੈਨੂੰ ਕੁੱਝ ਨਹੀਂ ਪਤਾ। ਉਨਾਂ ਕਿਹਾ ਕਿ ਮੈਂ ਮਾਣਯੋਗ ਅਦਾਲਤ ਵਿੱਚ ਆਪਣਾ ਪੱਖ ਵੀ ਰੱਖਾਂਗਾ।