ਸਿਹਤ ਵਿਭਾਗ ਦੀ ਟੀਮ ਵਲੋਂ ਖਾਣ ਪੀਣ ਵਾਲਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਭਰੇ ਸੈਂਪਲ
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 23 ਸਤੰਬਰ 2022
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਿਹਤ ਵਿਭਾਗ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ। ਅੱਜ ਇਸੇ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਕਸਬਾ ਫਤਿਹਗੜ੍ਹ ਚੂੜੀਆਂ ਚ ਵੱਖ ਵੱਖ ਕਰਿਆਨੇ ਦੀਆ ਦੁਕਾਨਾਂ ਅਤੇ ਖਾਣ ਪੀਣ ਵਾਲਾ ਸਾਮਾਨ ਵੇਚਣ ਵਾਲਿਆਂ ਦੁਕਾਨਾਂ ਤੇ ਇਕ ਵਿਸ਼ੇਸ ਚੈਕਿੰਗ ਕੀਤੀ ਗਈ।ਸਿਹਤ ਵਿਭਾਗ ਵਲੋਂ ਮੌਕੇ ਤੇ ਕੁਝ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬੋਰਟਰੀ ਵੀ ਭੇਜ ਦਿੱਤੇ ਗਏ ਹਨ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੀ ਐਸ ਪੰਨੂ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਉਹਨਾਂ ਵਲੋਂ ਵਿਭਾਗ ਦੇ ਆਲਾ ਅਧਕਾਰੀਆਂ ਅਤੇ ਡੀਸੀ ਗੁਰਦਾਸਪੁਰ ਦੇ ਆਦੇਸ਼ਾਂ ਤੇ ਵੱਖ ਵੱਖ ਦੁਕਾਨਾਂ ਜਿਥੇ ਖਾਣ ਪੀਣ ਵਾਲੇ ਸਾਮਾਨ ਦੀ ਵਿਕਰੀ ਹੁੰਦੀ ਹੈ ਵਿਖੇ ਚੈਕਿੰਗ ਕੀਤੀ ਜਾ ਰਹੀ ਹੈ ਜਿਥੇ ਖਾਣ ਪੀਣ ਦੀਆਂ ਚੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ ਉਥੇ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।ਦੁਕਾਨਾਂ ਤੇ ਸਾਫ ਸਫਾਈ ਕਿਵੇਂ ਦੀ ਹੈ , ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਕੋਈ ਮਿਲਾਵਟ ਦਾ ਨਹੀਂ ਹੈ ਅਤੇ ਕਿ ਇਹ ਵਸਤੁਵਾਂ ਵੇਚਣ ਵਾਲੇ ਦੁਕਾਨਦਾਰਾਂ ਕੋਲ ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਸਰਟੀਫਕੇਟ ਬਣਵਾਏ ਗਏ ਹਨ ਜਾਂ ਨਹੀਂ, ਇਨ੍ਹਾਂ ਤੱਥਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ। ਜਿਹਨਾਂ ਨਵੇਂ ਦੁਕਾਨਦਾਰਾਂ ਦੇ ਸਰਟੀਫਕੇਟ ਨਹੀਂ ਬਣੇ ਹਨ ਜਾਂ ਜਿੰਨਾ ਪੁਰਾਣੇ ਦੁਕਾਨਦਾਰਾਂ ਦੇ ਰਿਨਯੂ ਹੋਣ ਵਾਲੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਸਰਟੀਫਕੇਟ ਬਣਾਉਣ ਜਾਂ ਰਿਨਯੂ ਕਰਵਾਉਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਲੈਕੇ ਲੈਬੋਰਟਰੀ ਵੀ ਭੇਜੇ ਜਾ ਰਹੇ ਹਨ। ਅਗਰ ਇਨ੍ਹਾਂ ਦੇ ਸੈਂਪਲ ਫੇਲ ਹੁੰਦੇ ਹਨ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।