ਸਜਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ,ਦਲਿਤਾਂ ਤੇ ਘੱਟ ਗਿਣਤੀਆਂ ਨੂੰ ਰਿਹਾਅ ਕਰੇ ਮੋਦੀ ਸਰਕਾਰ : ਡਾਲ ਚੰਦ ਪੰਵਾਰ
ਬੰਦੀ ਸਿੰਘਾ ਦੀ ਰਿਹਾਈ ਲਈ ਬਾਬਾ ਫਰੀਦ ਮੇਂਲੇ ਤੇ ਚਲਾਈ ਗਈ ਹਸਤਾਖ਼ਰ ਮੁਹਿੰਮ
ਬਾਬੂਸ਼ਾਹੀ ਨੈਟਵਰਕ
ਜੈਤੋ, 23 ਸਤੰਬਰ 2022- ਸਮਾਜ ਸੇਵੀ ਡਾਲ ਚੰਦ ਪੰਵਾਰ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ,ਦਲਿਤਾਂ/ਪੱਛੜਿਆ ਤੇ ਘੱਟ ਗਿਣਤੀ ਦੇ ਵਰਗਾਂ ਬੰਦੀ ਕੈਦੀਆਂ ਦੀ ਰਿਹਾਈ ਦੀ ਮੰਗ ਉੱਤੇ ਜੋਰ ਦਿੰਦਿਆਂ ਅੱਜ ਬੱਸ ਸਟੈਂਡ ਫਰੀਦਕੋਟ ਵਿਖੇ ਬਾਬਾ ਫ਼ਰੀਦ ਮੇਲੇ ਤੇ ਹਸਤਾਖਰ ਮੁਹਿੰਮ ਚਲਈ ਗਈ ,ਇਸ ਹਾਸਤਾਖਰ ਮੁਹਿੰਮ ਚ ਲੋਕਾਂ ਨੇ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਤੇ ਲੋਕਾਂ ਨੇ ਬੰਦੀ ਸਿੰਘਾ ਦੀ ਰਿਹਾਈ ਲਈ ਅਪਣੀ ਆਵਾਜ਼ ਰੱਖੀ।
ਉਕਤ ਮੌਕੇ ਤੇ ਜੈਤੋ ਦੇ ਸਮਾਜ ਸੇਵੀ ਡਾਲ ਚੰਦ ਪੰਵਾਰ ਨੇ ਸਮੇਂ ਦੀਆਂ ਸਰਕਾਰਾਂ ਦੀ ਨਿੰਦਿਆ ਕਰਦਿਆਂ ਕਿਹਾ ਕਿ ਸਜਾ਼ਵਾਂ ਪੁਰੀਆਂ ਕਰ ਚੁੱਕੇ ਬੰਦੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸਮੇਂ ਦੀ ਮੋਦੀ ਸਰਕਾਰ ਤੋਂ ਪੂਰਜੋਰ ਮੰਗ ਕੀਤੀ ਹੈ ਕੀ ਸਜਾਵਾਂ ਪੁਰੀਆਂ ਕਰ ਚੁੱਕੇ ਬੰਦੀ ਸਿੰਘਾ,ਦਲਿਤਾਂ /ਪੱਛੜੀ ਵਰਗ ਦੇ ਲੋਕਾਂ ਤੇ ਘੱਟ ਗਿਣਤੀਆਂ ਨੂੰ ਜਿਹਨਾ ਦੀ ਗਿਣਤੀ ਲੱਗਭਗ ਦੇਸ਼ਭਰ ਵਿਚ 2500 ਹੈ ਨੂੰ ਰਿਹਾਅ ਕਰਨ ਦਾ ਫਰਮਾਣ ਫੌਰੀ ਤੌਰ ਕੇਂਦਰ ਸਰਕਾਰ ਜਾਰੀ ਕਰੇ ।