26 ਤਰੀਕ ਤੋਂ ਸ਼ੁਰੂ ਹੋਵੇਗੀ ਅਸ਼ਵਿਨ ਨਵਰਾਤਰੀ, ਸ਼ੁੱਕਰ ਗ੍ਰਹਿ ਵੀ 2 ਮਹੀਨਿਆਂ ਲਈ ਅਸਤ ਹੋਵੇਗਾ :- ਪੰਡਤ ਗਗਨ ਸ਼ਰਮਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 22 ਸਤੰਬਰ 2022
ਪ੍ਰਸਿੱਧ ਜੋਤਸ਼ੀ ਪੰਡਤ ਗਗਨ ਸ਼ਰਮਾ ਨੇ ਦੱਸਿਆ ਕਿ ਅਸ਼ਵਿਨ ਨਵਰਾਤਰੀ 26 ਸਤੰਬਰ ਦਿਨ ਸੋਮਵਾਰ ਤੋਂ ਸ਼ੁਰੂ ਹੋਵੇਗੀ।ਉਨ੍ਹਾਂ ਦੱਸਿਆ ਕਿ ਨਵਰਾਤਰੀ ਦੇ ਨੌਂ ਦਿਨਾਂ ਵਿੱਚ ਦੁਰਗਾ ਸਪਤਸ਼ਤੀ ਦਾ ਪਾਠ ਕੀਤਾ ਜਾਂਦਾ ਹੈ, ਜਿਸ ਦੌਰਾਨ ਸ਼ਰਾਬ ਪੀਣਾ, ਮਾਸਾਹਾਰੀ ਭੋਜਨ ਆਦਿ ਦਾ ਸੇਵਨ ਵਰਜਿਤ ਮੰਨਿਆ ਜਾਂਦਾ ਹੈ। ਨਵਰਾਤਰਿਆਂ ਦੇ ਦਿਨਾਂ ਵਿੱਚ ਨੌਂ ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਮਾਂ ਦੁਰਗਾ ਦਾ ਰੂਪ ਮੰਨ ਕੇ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ।
ਪੰਡਤ ਸ਼ਰਮਾ ਨੇ ਦੱਸਿਆ ਕਿ ਤੀਸਰੇ ਨਵਰਾਤਰੀ ਵਾਲੇ ਦਿਨ 28 ਸਤੰਬਰ ਨੂੰ ਸ਼ੁੱਕਰ ਗ੍ਰਹਿ ਚਮਕਣਾ ਸ਼ੁਰੂ ਕਰ ਦੇਵੇਗਾ ਅਤੇ 30 ਸਤੰਬਰ ਤੋਂ ਸ਼ੁੱਕਰ ਪੂਰਬ ਵੱਲ ਅਸਤ ਹੋ ਜਾਏਂਗਾ ਅਤੇ 2 ਮਹੀਨੇ ਬਾਅਦ 25 ਨਵੰਬਰ ਨੂੰ ਸ਼ੁੱਕਰ ਪੱਛਮ ਤੋਂ ਚੜ੍ਹੇਗਾ ਅਤੇ 28 ਨਵੰਬਰ ਨੂੰ ਸ਼ੁੱਕਰ ਗ੍ਰਹਿ ਬਾਲ ਤੱਤ ਵੀ ਖਤਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੁੱਕਰ ਗ੍ਰਹਿ ਦੇ ਅਸਤ ਹੋਣ ਦੇ ਸਮੇਂ ਯਾਨੀ 30 ਸਤੰਬਰ ਤੋਂ 25 ਨਵੰਬਰ ਤੱਕ ਦੇ ਸਮੇਂ ਸਾਰੇ ਸ਼ੁਭ ਕੰਮ ਜਿਵੇਂ ਵਿਆਹ, ਹਜਾਮਤ, ਗ੍ਰਹਿ ਪ੍ਰਵੇਸ਼ ਆਦਿ ਵਰਜਿਤ ਮੰਨੇ ਗਏ ਹਨ।