ਬਟਾਲਾ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਦੇ ਮੱਦੇਨਜ਼ਰ ਵਹੀਕਲਾਂ ਦੇ ਕੱਟੇ ਚਲਾਨ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 23 ਸਤੰਬਰ 2022
ਬਟਾਲਾ ਪੁਲਿਸ ਨੇ ਅੱਜ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਬਟਾਲਾ ਦੇ ਜਲੰਧਰ ਰੋਡ ਸਥਿੱਤ ਆਇਲੇਟਸ ਸੈਂਟਰ ਏ ਬਾਹਰ ਵਹਕੀਲਾਂ ਦੇ ਮੌਕੇ ਉੱਤੇ ਚਲਾਨ ਕੱਟਣ ਦੇ ਨਾਲ ਹੀ ਚੈਕਿੰਗ ਅਭਿਆਨ ਵੀ ਚਲਾਇਆ ਗਿਆ | ਇਸ ਮੌਕੇ ਟ੍ਰੈਫਿਕ ਪੁਲਿਸ ਇੰਚਾਰਜ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਜੂਦ ਸਨ। ਇਸਦੇ ਨਾਲ ਜਿਨ੍ਹਾਂ ਲੋਕਾਂ ਦੇ ਦੁਕਾਨਾਂ ਦੇ ਬਾਹਰ ਇਕ ਮੋਟਰਸਾਈਕਲ ਜਾਂ ਗੱਡੀਆਂ ਖੜ੍ਹੀਆਂ ਸਨ ਉਨ੍ਹਾਂ ਦੀ ਤਲਾਸ਼ੀ ਲਈ ਗਈ ਤੇ ਨਾਲ ਉਨਾਂ ਪਾਸੋਂ ਪੁੱਛਗਿੱਛ ਵੀ ਕੀਤੀ ਗਈ। ਜਿੰਨਾ ਮੋਟਰਸਾਈਕਲਾਂ ਦੇ ਕਾਗਜ਼ਾਤ ਨਹੀਂ ਸਨ ਜਾਂ ਸ਼ੱਕੀ ਹਾਲਾਤ ਵਿੱਚ ਦਿਖਾਈ ਦਿੱਤੇ ਉਨ੍ਹਾਂ ਨੂੰ ਪੁਲੀਸ ਵੱਲੋਂ ਜ਼ਬਤ ਕੀਤਾ ਗਿਆ |
ਜਾਣਕਾਰੀ ਦਿੰਦਿਆ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਸੁਰਿੰਦਰ ਕੁਮਾਰ ਦੇ ਹੁਕਮਾਂ ਤਹਿਤ ਲਗਾਤਾਰ ਸ਼ਹਿਰ ਦੇ ਉਹਨਾਂ ਹਿਸਿਆਂ ਤੱਕ ਪੁਹੰਚ ਰਹੇ ਹਾਂ ਜਿੱਥੇ ਟ੍ਰੈਫਿਕ ਦੀ ਬੁਹਤ ਲੰਬੇ ਸਮੇਂ ਤੋਂ ਸਮੱਸਿਆ ਚਲਦੀ ਆ ਰਹੀ ਹੈ | ਉਹਨਾਂ ਕਿਹਾ ਭੀੜ ਭਾੜ ਵਾਲੇ ਇਲਾਕਿਆਂ ਦੀ ਟ੍ਰੈਫਿਕ ਵਿਵਸਥਾ ਦਰੁਸਤ ਕਰਨ ਦੀ ਖਾਸ ਮੁਹਿੰਮ ਚਲਾਈ ਗਈ ਹੈ ਅਤੇ ਮੋਟਰ ਸਾਈਕਲ ਅਤੇ ਗੱਡੀਆ ਜਿਨ੍ਹਾਂ ਕਰਕੇ ਲੰਘਣ ਵਿਚ ਮੁਸ਼ਕਿਲ ਆ ਰਹੀ ਹੈ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ ।ਇਸ ਤੋਂ ਇਲਾਵਾ ਜਿਨ੍ਹਾਂ ਮੋਟਰਸਾਈਕਲਾਂ ਦੇ ਕਾਗਜ਼ ਪੂਰੇ ਨਹੀਂ ਸਨ ਉਨ੍ਹਾਂ ਨੂੰ ਜ਼ਬਤ ਕਰ ਕੇ ਥਾਣੇ ਭੇਜਿਆ ਜਾ ਰਿਹਾ ਹੈ ਅਤੇ ਉਹਨਾਂ ਬਸਾਂ ਦੇ ਵੀ ਮੌਕੇ ਉੱਤੇ ਚਲਾਨ ਕੀਤੇ ਜਾ ਰਹੇ ਹਨ ਜਿਹਨਾਂ ਵਿੱਚ ਪਰੈਸ਼ਰ ਹਾਰਨ ਲਗੇ ਹੋਏ ਹਨ | ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਜਾਂ ਕਿਸੇ ਨੂੰ ਇੰਫੋਰਮੇਸ਼ਨ ਮਿਲਦੀ ਹੈ ਤਾਂ ਉਹ ਸਾਨੂੰ ਜ਼ਰੂਰ ਦੱਸਣ ਜਿਸ ਕਰਕੇ ਅਸੀਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਸਕੀਏ |