ਗੈਂਗਸਟਰ ਦੀਪਕ ਮੁੰਡੀ ਤੇ ਸਾਥੀਆਂ ਦੀ ਅੱਜ 23 ਸਤੰਬਰ ਨੂੰ ਮਾਨਸਾ ਅਦਾਲਤ 'ਚ ਪੇਸ਼ੀ
ਬਾਬੂਸ਼ਾਹੀ ਨੈਟਵਰਕ
ਮਾਨਸਾ, 23 ਸਤੰਬਰ 2022 - ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿਚ ਮਾਨਸਾ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਸ਼ਾਪਰ ਸ਼ੂਟਰ ਗੈਂਗਸਟਰ ਦੀਪਕ ਮੁੰਡੀ, ਕਪਿਲ ਪੰਡਿਤ, ਰਾਜਿੰਦਰ ਜੋਕਰ ਅਤੇ ਸੰਦੀਪ ਕੇਕੜਾ ਦੇ ਭਰਾ ਬਿੱਟੂ ਸਿੰਘ ਨੂੰ ਅੱਜ 23 ਸਤੰਬਰ ਨੂੰ ਲੰਚ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਦਾ ਸਰਕਾਰੀ ਹਸਪਤਾਲ ਵਿਚ ਚੈਕਅਪ ਕਰਵਾਉਣ ਤੋਂ ਬਾਅਦ ਦੁਬਾਰ ਸੀਆਈਏ ਸਟਾਫ ਮਾਨਸਾ ਵਿਚ ਲਿਆਂਦਾ ਜਾਵੇਗਾ।